ਕੁੱਲੂ ਜ਼ਿਲੇ ‘ਚ ਸਵੇਰੇ 3:07 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਕੁੱਲੂ ਤੋਂ ਪੰਜ ਕਿਲੋਮੀਟਰ ਹੇਠਾਂ ਸੀ। ਹਾਲਾਂਕਿ ਭੂਚਾਲ ‘ਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 2.8 ਦਰਜ ਕੀਤੀ ਗਈ।
ਇਹ ਵੀ ਪੜ੍ਹੋ : ਅਬੋਹਰ : ਪਰਾਲੀ ਸਾੜਨ ਦੀ ਸੈਟੇਲਾਈਟ ਤੋਂ ਮਿਲੀ ਸੀ ਸੂਚਨਾ, ਪੁਲਿਸ ਟੀਮ ਨੇ ਕਿਸਾਨ ਨੂੰ ਲਗਾਇਆ ਜੁਰਮਾਨਾ
ਤੀਬਰਤਾ ਘੱਟ ਹੋਣ ਅਤੇ ਲੋਕ ਸੁੱਤੇ ਹੋਣ ਕਾਰਨ ਕਿਸੇ ਨੂੰ ਵੀ ਝਟਕਾ ਮਹਿਸੂਸ ਨਹੀਂ ਹੋਇਆ। ਕੁੱਲੂ ਅਤੇ ਲਾਹੌਲ ਸਪਿਤੀ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਹਨ। ਏਡੀਐਮ ਕੁੱਲੂ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: