ਫ਼ਿਰੋਜ਼ਪੁਰ ਰੇਲਵੇ ਮੰਡਲ ਵੱਲੋਂ ਬੀਤੇ ਸਤੰਬਰ ਮਹੀਨੇ ਦੌਰਾਨ ਵੱਖ-ਵੱਖ ਰੇਲ ਗੱਡੀਆਂ ਦੀ ਚੈਕਿੰਗ ਦੌਰਾਨ ਬਿਨਾ ਟਿਕਟ ਵਾਲੇ 26711 ਯਾਤਰੀਆਂ ਨੂੰ ਫੜਿਆ। ਇਨ੍ਹਾਂ ਤੋ 2.39 ਕਰੋੜ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲ ਕੀਤੀ ਗਈ ਜਿਹੜੀ ਕਿ ਪਿਛਲੇ ਦੇ ਮੁਕਾਬਲੇ 19 ਫ਼ੀਸਦੀ ਵੱਧ ਹੈ। ਇਹ ਜਾਣਕਾਰੀ ਫ਼ਿਰੋਜ਼ਪੁਰ ਰੇਲਵੇ ਮੰਡਲ ਪ੍ਰਬੰਧਕ ਸੰਜੇ ਸਾਹੂ ਵੱਲੋਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮੁਕਤਸਰ ‘ਚ ਪੁਲਿਸ ਨੇ ਫੜਿਆ ਨਸ਼ਾ ਤਸਕਰ, ਮੁਲਜ਼ਮ ਕੋਲੋਂ 1 ਕਿਲੋ ਨਸ਼ੀਲਾ ਪਦਾਰਥ ਬਰਾਮਦ
ਸੰਜੇ ਸਾਹੂ ਵੱਲੋਂ ਜਾਰੀ ਇਕ ਪ੍ਰੈੱਸਨੋਟ ’ਚ ਦੱਸਿਆ ਗਿਆ ਹੈ ਕਿ ਇਸ ਤੋਂ ਇਲਾਵਾ ਸਟੇਸ਼ਨਾਂ ’ਤੇ ਗੰਦਗੀ ਫੈਲਾਉਣ ਦੇ ਦੋਸ਼ ਅਧੀਨ 720 ਯਾਤਰੀਆਂ ਤੋਂ 1.26 ਲੱਖ ਰੁਪਏ ਦੀ ਰਕਮ ਜੁਰਮਾਨੇ ਵਜੋਂ ਵਸੂਲੀ ਕੀਤੀ ਗਈ। ਮੰਡਲ ਪ੍ਰਬੰਧਕ ਸਾਹੂ ਅਨੁਸਾਰ ਰੇਲ ਗੱਡੀਆਂ ’ਚ ਚੈਕਿੰਗ ਜਾਰੀ ਰਹੇਗੀ ਅਤੇ ਚੈਕਿੰਗ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਬਿਨਾ ਟਿਕਟ ਯਾਤਰਾ ਕਰਨ ਤੋਂ ਰੋਕਣਾ ਅਤੇ ਭਵਿਖ ’ਚ ਟਿਕਟ ਲੈ ਕੇ ਯਾਤਰਾ ਕਰਨ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ ਦੀ ਸ਼ਲਾਘਾ ਕੀਤੀ ਜਿਸ ਨੇ ਜੁਰਮਾਨਾ ਕਰ ਕੇ ਰੈਵੀਨਿਊ ’ਚ ਵਾਧਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: