ਪੰਜਾਬ ਦੀ ਫ਼ਿਰੋਜ਼ਪੁਰ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਕੋਲੋਂ ਇੱਕ ਕਪਾਹ, ਦੋ ਲੋਹੇ ਦੀਆਂ ਰਾਡਾਂ ਅਤੇ ਇੱਕ ਮਹਿੰਦਰਾ ਪਿਕਅੱਪ ਜੀਪ ਬਰਾਮਦ ਹੋਈ ਹੈ। ਕਾਬੂ ਕੀਤੇ ਮੁਲਜ਼ਮਾਂ ਤੋਂ ਹੋਰ ਪੁੱਛਗਿੱਛ ਲਈ ਅਦਾਲਤ ਤੋਂ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਮੁਲਜ਼ਮ ਦਾ ਇੱਕ ਸਾਥੀ ਅਜੇ ਫਰਾਰ ਹੈ।
ਫ਼ਿਰੋਜ਼ਪੁਰ ਸਿਟੀ ਥਾਣੇ ਦੇ ASI ਹਰਨੇਕ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਮੱਖੂ ਗੇਟ ਕੋਲ ਚੈਕਿੰਗ ਕਰ ਰਹੇ ਸਨ। ਉਦੋਂ ਮੁਖਬਰ ਨੇ ਇਤਲਾਹ ਦਿੱਤੀ ਕਿ ਮਾਰਕੀਟ ਕਮੇਟੀ ਦੀ ਪੁਰਾਣੀ ਇਮਾਰਤ ਦੇ ਕੋਲ ਇੱਕ ਮਹਿੰਦਰਾ ਪਿਕਅੱਪ ਜੀਪ ਲੈ ਕੇ ਕੁਝ ਵਿਅਕਤੀ ਖੜ੍ਹੇ ਹਨ, ਜਿਨ੍ਹਾਂ ਕੋਲ ਹਥਿਆਰ ਸਨ। ਇਹ ਲੋਕ ਲੁੱਟ ਦੀ ਯੋਜਨਾ ਬਣਾ ਰਹੇ ਹਨ। ਸੂਚਨਾ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ‘ਤੇ ਛਾਪੇਮਾਰੀ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸਾਰੇ ਮੁਲਜ਼ਮ ਫ਼ਿਰੋਜ਼ਪੁਰ ਦੇ ਵਸਨੀਕ ਹਨ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਆਪਣੇ ਨਾਂਅ ਰਾਹੁਲ ਵਾਸੀ ਬਸਤੀ ਆਵਾ ਫ਼ਿਰੋਜ਼ਪੁਰ, ਵਿਲੀਅਮ ਵਾਸੀ ਬਸਤੀ ਭੱਟੀਆਂ ਫ਼ਿਰੋਜ਼ਪੁਰ ਸ਼ਹਿਰ, ਪਵਨ ਵਾਸੀ ਬਸਤੀ ਸ਼ੇਖਾਂਵਾਲੀ ਫ਼ਿਰੋਜ਼ਪੁਰ ਸ਼ਹਿਰ, ਪ੍ਰਿੰਸ ਪੱਖੀ ਵਾਸੀ ਸੋਕਰ ਨਹਿਰ ਫ਼ਿਰੋਜ਼ਪੁਰ ਸ਼ਹਿਰ, ਅਨਮੋਲ ਵਾਸੀ ਪਿੰਡ ਨਿਜ਼ਾਮ ਫ਼ਿਰੋਜ਼ਪੁਰ ਦੱਸਿਆ। ਜਦੋਂਕਿ ਛੇਵਾਂ ਮੁਲਜ਼ਮ ਅਮਨ ਵਾਸੀ ਬਸਤੀ ਸ਼ੇਖਾਂਵਾਲੀ ਫ਼ਿਰੋਜ਼ਪੁਰ ਸ਼ਹਿਰ ਮੌਕੇ ਤੋਂ ਫ਼ਰਾਰ ਹੋ ਗਿਆ।
ਇਹ ਵੀ ਪੜ੍ਹੋ : ਮਾਪਿਆਂ ਨੂੰ ਮਿਲੀ ਮੂਸੇਵਾਲਾ ਦੀ ਪਸੰਦੀਦਾ ਘੜੀ, ਕ.ਤਲ ਤੋਂ ਪਹਿਲਾਂ ਸਿੱਧੂ ਨੇ ਆਸਟ੍ਰੇਲੀਆ ‘ਚ ਕੀਤਾ ਸੀ ਆਰਡਰ
ASI ਨੇ ਕਿਹਾ ਕਿ ਅਪਰਾਧਿਕ ਰਿਕਾਰਡ ਦੀ ਜਾਂਚ ਲਈ ਪੁਲਿਸ ਰਿਮਾਂਡ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇੱਕ ਕਾਪਾ, ਦੋ ਲੋਹੇ ਦੀਆਂ ਰਾਡਾਂ ਅਤੇ ਇੱਕ ਮਹਿੰਦਰਾ ਪਿਕਅੱਪ ਜੀਪ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਦਾ ਪਤਾ ਲਗਾਉਣ ਲਈ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: