ਯੁਵਰਾਜ ਸਿੰਘ ਦਾ ਰਿਕਾਰਡ ਪਿਛਲੇ ਕੁਝ ਹਫ਼ਤਿਆਂ ਵਿੱਚ ਕਈ ਖਿਡਾਰੀਆਂ ਨੇ ਤੋੜਿਆ ਹੈ । ਹੁਣ ਉਸ ਲਿਸਟ ਵਿੱਚ ਇੱਕ ਭਾਰਤੀ ਖਿਡਾਰੀ ਦਾ ਨਾਂ ਵੀ ਜੁੜ ਗਿਆ ਹੈ, ਜਿਸ ਦਾ ਨਾਮ ਆਸ਼ੂਤੋਸ਼ ਸ਼ਰਮਾ ਹੈ। ਆਸ਼ੂਤੋਸ਼ ਸ਼ਰਮਾ ਨੇ ਵੱਡਾ ਰਿਕਾਰਡ ਬਣਾਇਆ ਹੈ । ਉਸ ਨੇ ਖੇਡ ਦੇ ਸਭ ਤੋਂ ਛੋਟੇ ਫਾਰਮੈਟ ਯਾਨੀ ਟੀ-20 ਫਾਰਮੈਟ ਵਿੱਚ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ ਹੈ । ਆਸ਼ੂਤੋਸ਼ ਨੇ ਭਾਰਤ ਦੇ ਦਿੱਗਜ ਕ੍ਰਿਕਟਰ ਯੁਵਰਾਜ ਸਿੰਘ ਦਾ ਰਿਕਾਰਡ ਤੋੜ ਦਿੱਤਾ ਹੈ । ਯੁਵਰਾਜ ਸਿੰਘ ਨੇ ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਖਿਲਾਫ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ ਸੀ, ਜਿਸ ਵਿੱਚ ਉਨ੍ਹਾਂ ਦੇ ਇੱਕ ਓਵਰ ਵਿੱਚ 6 ਛੱਕੇ ਸ਼ਾਮਿਲ ਸਨ।
ਹੁਣ ਆਸ਼ੂਤੋਸ਼ ਯੁਵਰਾਜ ਸਿੰਘ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਰਿਕਾਰਡ ਤੋੜਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣ ਗਏ ਹਨ। ਆਸ਼ੂਤੋਸ਼ ਸ਼ਰਮਾ ਨੇ ਯੁਵਰਾਜ ਸਿੰਘ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡਦੇ ਹੋਏ ਸਿਰਫ 11 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ । ਰੇਲਵੇ ਵੱਲੋਂ ਖੇਡਣ ਵਾਲੇ ਆਸ਼ੂਤੋਸ਼ ਨੇ ਮੌਜੂਦਾ ਸਈਅਦ ਮੁਸ਼ਤਾਕ ਅਲੀ ਟਰਾਫੀ ਵਿੱਚ ਅਰੁਣਾਚਲ ਪ੍ਰਦੇਸ਼ ਖਿਲਾਫ ਇਹ ਸ਼ਾਨਦਾਰ ਪਾਰੀ ਖੇਡੀ ਹੈ। ਆਸ਼ੂਤੋਸ਼ ਨੇ ਇਸ ਪਾਰੀ ਵਿੱਚ ਕੁੱਲ 12 ਗੇਂਦਾਂ ਖੇਡੀਆਂ ਅਤੇ 441.67 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰਦੇ ਹੋਏ 53 ਦੌੜਾਂ ਬਣਾਈਆਂ । ਉਸ ਦੀ ਪਾਰੀ ਵਿੱਚ 8 ਛੱਕੇ ਅਤੇ ਸਿਰਫ ਇੱਕ ਚੌਕਾ ਸ਼ਾਮਿਲ ਸੀ।
ਇਹ ਵੀ ਪੜ੍ਹੋ: ਨਸ਼ੇ ਖਿਲਾਫ਼ ਮੁਹਿੰਮ, ਸ੍ਰੀ ਦਰਬਾਰ ਸਾਹਿਬ ‘ਚ ਅੱਜ ਅਰਦਾਸ ਕਰਨਗੇ CM ਮਾਨ, ਪਹੁੰਚਣਗੇ 40,000 ਵਿਦਿਆਰਥੀ
ਹਾਲਾਂਕਿ ਅਰਧ ਸੈਂਕੜਾ ਜੜਨ ਤੋਂ ਬਾਅਦ ਹੀ ਉਸ ਦੀ ਤੂਫਾਨੀ ਪਾਰੀ ਦਾ ਅੰਤ ਹੋ ਗਿਆ । ਉਸ ਦੀ ਤੇਜ਼ ਰਫਤਾਰ ਪਾਰੀ ਦੀ ਬਦੌਲਤ ਰੇਲਵੇ ਨੇ ਆਖਰੀ 5 ਓਵਰਾਂ ਵਿੱਚ 115 ਦੌੜਾਂ ਬਣਾਉਣ ਵਿੱਚ ਸਫਲ ਰਿਹਾ ਅਤੇ ਨਿਰਧਾਰਤ 20 ਓਵਰਾਂ ਦੇ ਖਤਮ ਹੋਣ ਦੇ ਬਾਅਦ 5 ਵਿਕਟਾਂ ਗੁਆ ਕੇ 246 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ । ਦੱਸ ਦੇਈਏ ਕਿ 25 ਸਾਲਾ ਬੱਲੇਬਾਜ਼ ਆਸ਼ੂਤੋਸ਼ ਸ਼ਰਮਾ ਨੇ 2018 ਵਿੱਚ ਖੇਡ ਦੇ ਇਸ ਸਭ ਤੋਂ ਛੋਟੇ ਫਾਰਮੈਟ ਵਿੱਚ ਡੈਬਿਊ ਕੀਤਾ ਸੀ। ਇਹ ਉਸ ਦੇ ਕਰੀਅਰ ਦਾ 10ਵਾਂ ਟੀ-20 ਮੈਚ ਸੀ। ਹਾਲਾਂਕਿ, ਉਸਨੇ ਮੱਧ ਪ੍ਰਦੇਸ਼ ਲਈ ਆਪਣੀ ਸ਼ੁਰੂਆਤ ਕੀਤੀ ਸੀ, ਉਸਨੇ ਆਪਣਾ ਆਖਰੀ ਟੀ-20 ਮੈਚ 2019 ਵਿੱਚ ਮੱਧ ਪ੍ਰਦੇਸ਼ ਲਈ ਖੇਡਿਆ ਸੀ । ਆਸ਼ੂਤੋਸ਼ ਨੇ 2019 ਵਿੱਚ ਆਪਣਾ ਪਹਿਲਾ 50 ਓਵਰਾਂ ਦਾ ਮੈਚ ਖੇਡਿਆ ਸੀ, ਪਰ ਉਹ ਅਜੇ ਵੀ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਡੈਬਿਊ ਕਰਨ ਦੀ ਉਡੀਕ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: