ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਅੰਮ੍ਰਿਤਸਰ ਪਹੁੰਚ ਗਏ ਹਨ। ਹਵਾਈ ਅੱਡੇ ‘ਤੇ ਮੰਤਰੀ ਕੁਲਦੀਪ ਧਾਲੀਵਾਲ ਅਤੇ ਹਰਭਜਨ ਸਿੰਘ ETO ਨੇ ਨਿਤਿਨ ਗਡਕਰੀ ਦਾ ਸਵਾਗਤ ਕੀਤਾ। ਸੰਸਦ ਮੈਂਬਰ ਗੁਰਜੀਤ ਔਜਲਾ ਵੀ ਮੌਕੇ ’ਤੇ ਮੌਜੂਦ ਹਨ। ਇੱਥੋਂ ਉਹ ਸਿੱਧਾ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਰਵਾਨਾ ਹੋਏ। ਜਿੱਥੋਂ ਉਹ ਹੁਣ ਕਟੜਾ-ਨਵੀਂ ਦਿੱਲੀ ਐਕਸਪ੍ਰੈਸ ਹਾਈਵੇਅ ਦਾ ਮੁਆਇਨਾ ਕਰਨ ਪਹੁੰਚ ਗਏ ਹਨ। ਜਿੱਥੇ CM ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹਨ।
ਨਿਤਿਨ ਗਡਕਰੀ ਨੇ ਕਿਹਾ ਕਿ ਹਰਿਮੰਦਰ ਸਾਹਿਬ ‘ਚ ਮੱਥਾ ਟੇਕਣ ਦੀ ਮੇਰੀ ਤਾਂ ਪਹਿਲਾਂ ਹੀ ਇੱਛਾ ਸੀ। ਅੱਜ ਮੈਨੂੰ ਇੱਥੇ ਸਿਰ ਝੁਕਾਉਣ ਦਾ ਸੁਭਾਗ ਮਿਲਿਆ। ਮੈਂ ਮੰਦਰ ਵਿੱਚ ਪ੍ਰਾਰਥਨਾ ਕੀਤੀ ਕਿ ਸਾਡੇ ਭਾਰਤੀਆਂ ਦਾ ਆਉਣ ਵਾਲੇ ਸਮੇਂ ਵਿੱਚ ਚੰਗਾ ਅਤੇ ਖੁਸ਼ਹਾਲ ਜੀਵਨ ਹੋਵੇ ਅਤੇ ਹਰ ਕੋਈ ਚੰਗਾ ਹੋਵੇ। ਦੇਸ਼ ਹੋਰ ਤਰੱਕੀ ਕਰੇ। ਇਸ ਲਈ ਮੈਂ ਪ੍ਰਾਰਥਨਾ ਕੀਤੀ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਏਅਰਪੋਰਟ ’ਤੇ ਸਮੋਸੇ ’ਚੋਂ ਨਿਕਲਿਆ ਕਾਕਰੋਚ, ਯਾਤਰੀ ਨੇ 190 ਰੁਪਏ ‘ਚ ਖ਼ਰੀਦੇ ਸਨ 2 ਸਮੋਸੇ
ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ICP ਅਟਾਰੀ ਅਟਾਰੀ ਸਰਹੱਦ ‘ਤੇ ਨਵੇਂ ਲਗਾਏ ਗਏ ਤਿਰੰਗੇ ਪੋਲ ਦਾ ਉਦਘਾਟਨ ਵੀ ਕਰਨਗੇ। ਇਸ ਤਿਰੰਗੇ ਦੀ ਉਚਾਈ 418 ਫੁੱਟ ਹੈ। ਇਹ ਤਿਰੰਗਾ ਪਾਕਿਸਤਾਨ ਤੱਕ ਸਾਫ਼ ਨਜ਼ਰ ਆਵੇਗਾ। ਇਸ ਤਿਰੰਗੇ ਦੇ ਲਹਿਰਾਉਣ ਨਾਲ ਹਰ ਭਾਰਤੀ ਮਾਣ ਨਾਲ ‘ਝੰਡਾ ਉਂਚਾ ਰਹੇ ਹਮਾਰਾ’ ਗਾ ਸਕੇਗਾ। ਅਟਾਰੀ ਸਰਹੱਦ ‘ਤੇ ਅੱਜ ਲਹਿਰਾਇਆ ਜਾਣ ਵਾਲਾ ਤਿਰੰਗਾ ਦੇਸ਼ ਦਾ ਸਭ ਤੋਂ ਉੱਚਾ ਝੰਡਾ ਹੋਵੇਗਾ ਹੈ।
ਵੀਡੀਓ ਲਈ ਕਲਿੱਕ ਕਰੋ -: