ਪਟਿਆਲਾ ਦੇ ਪ੍ਰਤਾਪ ਕਲੋਨੀ ਰਾਜਪੁਰਾ ਟਾਊਨ ਵਾਸੀ ਆਰਜੂ ਗਿੱਲ ਨੇ ਜੱਜ ਬਣ ਗਈ ਹੈ। ਆਰਜ਼ੂ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਪੰਜਾਬ ਸਿਵਲ ਸਰਵਿਸ ਪ੍ਰੀਖਿਆ ਦਾ ਪੇਪਰ ਪਾਸ ਕਰ ਜੱਜ ਬਣ ਕੇ ਆਪਣੇ ਪਰਿਵਾਰ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਆਰਜ਼ੂ ਦੇ ਪਿਤਾ ਰਵੀ ਕੁਮਾਰ ਬੀ.ਐਸ.ਐਨ.ਐਲ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਮਮਤਾ ਦੇਵੀ ਇੱਕ ਘਰੇਲੂ ਔਰਤ ਹੈ।
ਅੱਜ ਪੰਜਾਬ ਦੀ ਮੁੱਖ ਸਮਾਜ ਸੇਵੀ ਸੰਸਥਾ ਪਬਲਿਕ ਹੈਲਪ ਫਾਊਂਡੇਸ਼ਨ (ਰਜਿ.) ਪੰਜਾਬ, ਵੱਲੋਂ ਆਰਜ਼ੂ ਗਿੱਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੈਂਬਰ ਜਗਦੀਸ਼ ਬੇਦੀ, ਕੈਪਟਨ ਬਲਬੀਰ ਸਿੰਘ, ਸੁਰਿੰਦਰ ਸਿੰਘ, ਪ੍ਰਥਮ ਕੁਮਾਰ, ਸ਼ੋਭਾ ਲੋਹਟ ਅਤੇ ਸਾਕਸ਼ੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : BSF ਨੂੰ ਮਿਲੀ ਕਾਮਯਾਬੀ, ਖੇਮਕਰਨ ਇਲਾਕੇ ‘ਚੋਂ ਹੈਰੋਇਨ ਦੇ ਤਿੰਨ ਪੈਕੇਟ ਬਰਾਮਦ
PHF ਦੇ ਪ੍ਰਧਾਨ ਮੱਘਰ ਸਿੰਘ ਅਤੇ ਜਨਰਲ ਸਕੱਤਰ ਰਵਿੰਦਰ ਰਵੀ ਨੇ ਕਿਹਾ ਕਿ ਆਪਣੀ ਮਿਹਨਤ ਅਤੇ ਲਗਨ ਨਾਲ ਉੱਚੇ ਮੁਕਾਮ ਹਾਸਲ ਕਰਕੇ ਆਰਜ਼ੂ ਵਰਗੇ ਵਿਦਿਆਰਥੀ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਅਜਿਹੇ ਵਿਦਿਆਰਥੀਆਂ ਦੀ ਸਮੇਂ-ਸਮੇਂ ‘ਤੇ ਮਦਦ ਕਰਨ ਲਈ ਯਤਨਸ਼ੀਲ ਹੈ ਅਤੇ ਵਚਨਬੱਧ ਹੈ।
ਵੀਡੀਓ ਲਈ ਕਲਿੱਕ ਕਰੋ -: