ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ ਇਸ ਮਹੀਨੇ ਕਾਫੀ ਸੁਰਖੀਆਂ ‘ਚ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੰਪਨੀ ਨੇ ਹਾਲ ਹੀ ‘ਚ ਆਪਣਾ ਪਹਿਲਾ ਫੋਲਡੇਬਲ ਫੋਨ OnePlus Open ਅਤੇ Tab ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਕਿਹਾ ਕਿ ਉਹ ਕੰਪਨੀ ਦੇ ਲੇਟੈਸਟ ਪ੍ਰੀਮੀਅਮ ਡਿਵਾਈਸ OnePlus 12 ਨੂੰ ਲਾਂਚ ਕਰ ਸਕਦੀ ਹੈ। ਇਸ ਡਿਵਾਈਸ ਨੂੰ ਦਸੰਬਰ ‘ਚ ਪੇਸ਼ ਕੀਤਾ ਜਾਵੇਗਾ। ਇੱਕ ਨਵੀਂ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਸੋਨੀ ਦੇ ਨਵੀਨਤਮ LYTIA ਸੈਂਸਰ ਨਾਲ ਲੈਸ ਹੋਵੇਗਾ।
OnePlus 12 ਵਿੱਚ BOE ਦੀ 2K ਇੰਚ X1 ਓਰੀਐਂਟਲ ਸਕਰੀਨ ਹੋਵੇਗੀ, ਜਿਸ ਦੀ ਪੀਕ ਬ੍ਰਾਈਟਨੈੱਸ 2600nits ਤੱਕ ਦਿੱਤੀ ਜਾਵੇਗੀ। ਇਸ ਦੇ ਡਿਸਪਲੇ ‘ਚ ਤੁਹਾਨੂੰ ਇਮੇਜ ਕੁਆਲਿਟੀ ਇੰਜਣ ਡਿਸਪਲੇਅ P1 ਚਿੱਪ ਵੀ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –
“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਜੇਕਰ ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ‘ਚ Snapdragon 8 Gen 3 ਚਿਪਸੈੱਟ ਦਿੱਤਾ ਜਾਵੇਗਾ, ਜਿਸ ਨੂੰ Kryo CPU ਅਤੇ Adreno GPU ਨਾਲ ਜੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਡਿਵਾਈਸ ‘ਚ 24GB ਰੈਮ ਅਤੇ 1TB ਤੱਕ ਸਟੋਰੇਜ ਦੀ ਸੁਵਿਧਾ ਹੋ ਸਕਦੀ ਹੈ। ਬੈਟਰੀ ਦੀ ਗੱਲ ਕਰੀਏ ਤਾਂ ਇਸ ‘ਚ 100W ਵਾਇਰਡ ਫਾਸਟ ਚਾਰਜਿੰਗ ਅਤੇ 50W ਵਾਇਰਲੈੱਸ ਫਾਸਟ ਚਾਰਜਿੰਗ ਦੇ ਨਾਲ 5400mAh ਦੀ ਬੈਟਰੀ ਹੋਵੇਗੀ।