ਵਨਡੇ ਵਿਸ਼ਵ ਕੱਪ 2023 ਦੇ 34ਵੇਂ ਮੈਚ ਵਿੱਚ ਅੱਜ ਯਾਨੀ 3 ਨਵੰਬਰ ਨੂੰ ਅਫਗਾਨਿਸਤਾਨ ਦਾ ਸਾਹਮਣਾ ਨੀਦਰਲੈਂਡ ਨਾਲ ਹੋਵੇਗਾ। ਮੈਚ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਸ਼ੁਰੂ ਹੋਵੇਗਾ। ਨੀਦਰਲੈਂਡ ਤੇ ਅਫਗਾਨਿਸਤਾਨ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਆਹਮੋ-ਸਾਹਮਣੇ ਹੋਣਗੇ। ਅਫਗਾਨਿਸਤਾਨ ਨੇ ਹੁਣ ਤੱਕ 6 ਮੈਚ ਖੇਡੇ ਹਨ ਜਿਸ ਵਿੱਚੋਂ ਉਸਨੂੰ 3 ਵਿੱਚ ਜਿੱਤ ਤੇ 3 ਮੈਚਾਂ ਵਿੱਚ ਹਾਰ ਮਿਲੀ ਹੈ। ਟੀਮ ਪੁਆਇੰਟ ਟੇਬਲ ਵਿੱਚ 6ਵੇਂ ਨੰਬਰ ‘ਤੇ ਹੈ।

NED vs AFG World Cup 2023
ਅਫਗਾਨਿਸਤਾਨ ਸੈਮੀਫਾਈਨਲ ਦੀ ਰੇਸ ਵਿੱਚ ਸ਼ਾਮਿਲ ਹੈ। ਅਜਿਹੇ ਵਿੱਚ ਉਸਦੇ ਲਈ ਨੀਦਰਲੈਂਡ ਦੇ ਖਿਲਾਫ਼ ਇਹ ਮੁਕਾਬਲਾ ਬਹੁਤ ਅਹਿਮ ਹੈ। ਇੱਥੇ ਜੇਕਰ ਅਫ਼ਗਾਨਿਸਤਾਨ ਦੀ ਟੀਮ ਜਿੱਤਦੀ ਹੈ ਤਾਂ ਉਸਦੀਆਂ ਸੈਮੀਫਾਈਨਲ ਦੀਆਂ ਉਮੀਦਾਂ ਹੋਰ ਵੱਧ ਜਾਣਗੀਆਂ। ਉੱਥੇ ਹੀ ਨੀਦਰਲੈਂਡ ਦੀ ਟੀਮ 6 ਵਿੱਚੋਂ ਦੋ ਮੈਚ ਜਿੱਤ ਕੇ ਤੇ 4 ਵਿੱਚ ਹਾਰ ਕੇ ਪੁਆਇੰਟ ਟੇਬਲ ਵਿੱਚ 8ਵੇਂ ਸਥਾਨ ‘ਤੇ ਹੈ। ਨੀਦਰਲੈਂਡ ਵੀ ਹਾਲੇ ਸੈਮੀਫਾਈਨਲ ਦੀ ਦੌੜ ਵਿੱਚ ਹੈ, ਹਾਲਾਂਕਿ ਉਨ੍ਹਾਂ ਦੀ ਸੰਭਾਵਨਾ ਘੱਟ ਹੈ, ਪਰ ਉਨ੍ਹਾਂ ਕੋਲ 2025 ਚੈਂਪੀਅਨਜ਼ ਟਰਾਫੀ ਦੇ ਲਈ ਕੁਆਲੀਫਾਈ ਕਰਨ ਦਾ ਮੌਕਾ ਹੈ।
ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਅਰਮਾਨਪ੍ਰੀਤ ਸਿੰਘ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫੌਜ ਦਾ ਬਣਿਆ ਹਿੱਸਾ
ਦੱਸ ਦੇਈਏ ਕਿ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 9 ਵਨਡੇ ਖੇਡੇ ਗਏ ਹਨ। ਅਫਗਾਨਿਸਤਾਨ ਨੇ 7 ਅਤੇ ਨੀਦਰਲੈਂਡ ਨੇ 2 ਮੈਚ ਜਿੱਤੇ ਹਨ। ਉੱਥੇ ਹੀ ਵਿਸ਼ਵ ਕੱਪ ਵਿੱਚ ਹੁਣ ਤੱਕ ਦੋਹਾਂ ਟੀਮਾਂ ਵਿਚਾਲੇ ਮੈਚ ਨਹੀਂ ਖੇਡਿਆ ਗਿਆ ਹੈ। ਅਫਗਾਨਿਸਤਾਨ ਤੇ ਨੀਦਰਲੈਂਡ ਦੇ ਵਿਚਾਲੇ ਆਖਰੀ ਵਨਡੇ ਪਿਛਲੇ ਸਾਲ ਜਨਵਰੀ ਵਿੱਚ ਖੇਡਿਆ ਗਿਆ ਸੀ। ਜਿਸ ਵਿੱਚ ਅਫਗਾਨਿਸਤਾਨ 75 ਦੌੜਾਂ ਨਾਲ ਜਿੱਤਿਆ ਸੀ। ਜੇਕਰ ਅਫਗਾਨ ਟੀਮ ਨੂੰ ਅੱਜ ਜਿੱਤ ਮਿਲਦੀ ਹੈ ਤੰ ਉਸਦੀ ਨੀਦਰਲੈਂਡ ਦੇ ਖਿਲਾਫ਼ ਲਗਾਤਾਰ 5ਵੀਂ ਵਨਡੇ ਜਿੱਤ ਹੋਵੇਗੀ। ਨੀਦਰਲੈਂਡ ਨੂੰ ਅਫਗਾਨਿਸਤਾਨ ਦੇ ਖਿਲਾਫ਼ ਵਨਡੇ ਵਿੱਚ ਆਖਰੀ ਵਾਰ ਜਿੱਤ ਸਾਲ 2012 ਵਿੱਚ ਮਿਲੀ ਸੀ।

NED vs AFG World Cup 2023
ਟੀਮਾਂ ਦੀ ਸੰਭਾਵਿਤ ਪਲੇਇੰਗ -11
ਅਫਗਾਨਿਸਤਾਨ: ਹਸ਼ਮਤੁੱਲਾਹ ਸ਼ਾਹੀਦੀ(ਕਪਤਾਨ), ਰਹਿਮਾਨੁੱਲਾਹ ਗੁਰਬਾਜ, ਇਬ੍ਰਾਹਿਮ ਜਾਦਰਾਨ, ਰਹਿਮਤ ਸ਼ਾਹ, ਅਜਮਤੁੱਲਾਹ ਉਮਰਜਈ, ਇਕਰਾਮ ਅਲੀਖਿਲ, ਮੁਹੰਮਦ ਨਬੀ, ਰਸ਼ੀਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫ਼ਜਲਹੱਕ ਫਾਰੂਕੀ।
ਨੀਦਰਲੈਂਡ: ਵਿਕਰਮਜੀਤ ਸਿੰਘ, ਮੈਕਸ ਓ ਡੀਡ, ਵੇਸਲੇ ਬੇਰੇਸੀ, ਬਾਸ ਡੀ ਲੀਡੇ, ਕਾਲਿਨ ਐਕਰਮੈਨ, ਸਕਾਟ ਐਡਵਰਡਸ(ਕਪਤਾਨ/ਵਿਕਟਕੀਪਰ), ਲੋਗਾਨ ਵੈਨ ਬੀਕ, ਪਾਲ ਵੈਨ ਮੀਰਕੇਰੇਨ, ਆਰੀਅਨ ਦੱਤ, ਸ਼ਰੀਜ ਅਹਿਮਦ ਤੇ ਸਾਯਬ੍ਰਾਂਡ ਐਂਗਲਬ੍ਰੇਕਟ ।
























