General Anil Chauhan #CDS and All Ranks of #IndianArmedForces express heartfelt condolences on the demise of Yogendra Singh, LAM of #IndianNavy in the unfortunate accident at Kochi.
Our deepest condolences to the bereaved family – we stand firmly by your side. https://t.co/2AR7B2PKHm— HQ IDS (@HQ_IDS_India) November 4, 2023
ਭਾਰਤੀ ਜਲ ਸੈਨਾ ਦਾ ਇੱਕ ਚੇਤਕ ਹੈਲੀਕਾਪਟਰ ਕੇਰਲ ਦੇ ਕੋਚੀ ਵਿੱਚ ਸ਼ਨੀਵਾਰ (4 ਨਵੰਬਰ) ਨੂੰ ਆਈਐਨਐਸ ਗਰੁੜ ‘ਤੇ ਮੇਨਟੇਨੈਂਸ ਟੈਕਸੀ ਚੈਕਿੰਗ ਦੌਰਾਨ ਕਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਜਲ ਸੈਨਾ ਦੇ ਇੱਕ ਜਮੀਨੀ ਅਮਲੇ ਦੀ ਜਾਨ ਚਲੀ ਗਈ। ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਸੀਡੀਐਸ ਅਨਿਲ ਚੌਹਾਨ ਨੇ ਚਾਲਕ ਦਲ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।
ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ। ਜਲ ਸੈਨਾ ਦੇ ਸੂਤਰਾਂ ਅਨੁਸਾਰ ਨੇਵਲ ਏਅਰ ਸਟੇਸ਼ਨ ਆਈਐਨਐਸ ਗਰੁੜ ਦੇ ਰਨਵੇਅ ‘ਤੇ ਉਡਾਣ ਭਰਨ ਤੋਂ ਤੁਰੰਤ ਬਾਅਦ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹੈਲੀਕਾਪਟਰ ਸਿਖਲਾਈ ਉਡਾਣ ‘ਤੇ ਸੀ। ਅਧਿਕਾਰੀਆਂ ਮੁਤਾਬਕ ਯੋਗੇਂਦਰ ਸਿੰਘ ਨਾਂ ਦੇ ਨੋ ਸੈਨਿਕ ਦੀ ਮੌਤ ਹੋ ਗਈ ਹੈ। ਯੋਗੇਂਦਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਨੇਵੀ ਨੇ ਇੱਕ ਸੰਖੇਪ ਬਿਆਨ ਵਿੱਚ ਕਿਹਾ, “ਇੱਕ ਚੇਤਕ ਹੈਲੀਕਾਪਟਰ ਅੱਜ ਆਈਐਨਐਸ ਗਰੁੜਾ, ਕੋਚੀ ਵਿੱਚ ਰੱਖ-ਰਖਾਅ ਦੀ ਜਾਂਚ ਦੌਰਾਨ ਕਰੈਸ਼ ਹੋ ਗਿਆ, ਜਿਸ ਦੇ ਨਤੀਜੇ ਵਜੋਂ ਇੱਕ ਜਲ ਸੈਨਾ ਕਰਮਚਾਰੀ ਦੀ ਮੌਤ ਹੋ ਗਈ।
ਜਲ ਸੈਨਾ ਨੇ ਕਿਹਾ ਕਿ ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਭਾਰਤੀ ਜਲ ਸੈਨਾ ਦੇ ਸਾਰੇ ਕਰਮਚਾਰੀਆਂ ਨੇ ਯੋਗੇਂਦਰ ਸਿੰਘ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਸੀਡੀਐਸ ਜਨਰਲ ਅਨਿਲ ਚੌਹਾਨ ਨੇ ਵੀ ਯੋਗੇਂਦਰ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਹੈੱਡਕੁਆਰਟਰ ਇੰਟੀਗ੍ਰੇਟਿਡ ਡਿਫੈਂਸ ਸਟਾਫ ਦੇ ਹੈਂਡਲ ਤੋਂ ਇੱਕ ਪੋਸਟ ਦੁਖੀ ਪਰਿਵਾਰ ਪ੍ਰਤੀ ਸਾਡੀ ਡੂੰਘੀ ਸੰਵੇਦਨਾ, ਅਸੀਂ ਤੁਹਾਡੇ ਨਾਲ ਮਜ਼ਬੂਤੀ ਨਾਲ ਖੜੇ ਹਾਂ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .
TAGChetak Helicopter Crash Chetak Helicopter Crash kerala Indian Navy helicopter crash latest national news latest news Navy crashed at the Kochi