The Railway Men Trailer: ਸਾਲਾਂ ਤੱਕ ਬਾਲੀਵੁੱਡ ‘ਤੇ ਰਾਜ ਕਰਨ ਤੋਂ ਬਾਅਦ, ਹੁਣ ਯਸ਼ਰਾਜ ਫਿਲਮਜ਼ ਵੈੱਬ ਸੀਰੀਜ਼ ਰਾਹੀਂ ਓਟੀਟੀ ਪਲੇਟਫਾਰਮ ‘ਤੇ ਆਉਣ ਲਈ ਤਿਆਰ ਹੈ। ਇਸ ਬੈਨਰ ਹੇਠ ਬਣੀ ਪਹਿਲੀ ਵੈੱਬ ਸੀਰੀਜ਼ ‘ਦਿ ਰੇਲਵੇ ਮੇਨ’ ਦਾ ਟ੍ਰੇਲਰ ਅੱਜ ਰਿਲੀਜ਼ ਹੋ ਗਿਆ ਹੈ। 4 ਐਪੀਸੋਡ ਦੀ ਇਹ ਸੀਰੀਜ਼ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਵੈੱਬ ਸੀਰੀਜ਼ ‘ਚ ਕੇਕੇ ਮੈਨਨ, ਆਰ ਮਾਧਵਨ, ਦਿਵਯੇਂਦੂ, ਬਾਬਿਲ ਖਾਨ, ਜੂਹੀ ਚਾਵਲਾ ਅਤੇ ਸੰਨੀ ਹਿੰਦੂਜਾ ਅਹਿਮ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।
ਇਹ ਵੈੱਬ ਸੀਰੀਜ਼ 1984 ‘ਚ 2-3 ਦਸੰਬਰ ਦੀ ਰਾਤ ਨੂੰ ਵਾਪਰੀ ਭੋਪਾਲ ਗੈਸ ਤ੍ਰਾਸਦੀ ‘ਤੇ ਆਧਾਰਿਤ ਹੈ। 2-3 ਦਸੰਬਰ ਦੀ ਰਾਤ ਭਾਰਤ ਦੇ ਇਤਿਹਾਸ ਵਿੱਚ ‘ਕਾਲੀ ਰਾਤ’ ਵਜੋਂ ਸ਼ਾਮਲ ਹੈ। ਇਸ ਰਾਤ ਭੋਪਾਲ ਦੀ ਯੂਨੀਅਨ ਕਾਰਬਾਈਡ ਫੈਕਟਰੀ ਤੋਂ ਜ਼ਹਿਰੀਲੀ ਮਿਥਾਈਲ ਆਈਸੋਸਾਈਨਾਈਡ ਗੈਸ ਲੀਕ ਹੋਈ ਸੀ, ਜਿਸ ਕਾਰਨ ਘੱਟੋ-ਘੱਟ 3 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸਾਲਾਂ ਤੱਕ ਨਵੀਂ ਪੀੜ੍ਹੀ ਨੂੰ ਵੀ ਇਸ ਜ਼ਹਿਰੀਲੀ ਗੈਸ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਵੈੱਬ ਸੀਰੀਜ਼ ‘ਦਿ ਰੇਲਵੇ ਮੈਨ’ 4 ਅਜਿਹੇ ਬਹਾਦਰ ਲੋਕਾਂ ਦੀ ਕਹਾਣੀ ਹੈ, ਜਿਨ੍ਹਾਂ ਨੇ ਇੰਨੀ ਵੱਡੀ ਤ੍ਰਾਸਦੀ ਦੌਰਾਨ ਵੀ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਿਆ।
ਇਸ ਸੀਰੀਜ਼ ਵਿੱਚ ਕੇਕੇ ਮੈਨਨ, ਬਾਬਿਲ ਖਾਨ, ਆਰ ਮਾਧਵਨ ਅਤੇ ਦਿਵਯੇਂਦੂ ਨੇ ਚਾਰ ਲੋਕਾਂ ਦੀ ਭੂਮਿਕਾ ਨਿਭਾਈ ਹੈ ਜਿਨ੍ਹਾਂ ਨੇ ਭੋਪਾਲ ਦੇ ਲੋਕਾਂ ਨੂੰ ਮੌਤ ਤੋਂ ਬਚਾਇਆ ਸੀ। ਇਸ ਸੀਰੀਜ਼ ਦਾ ਟ੍ਰੇਲਰ ਦੇਖ ਕੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ। Netflix ਦੀ ਇਹ ਵੈੱਬ ਸੀਰੀਜ਼ ਦੀਵਾਲੀ ਤੋਂ ਬਾਅਦ 18 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।