ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਸਟਾਰ ਆਲਰਾਊਂਡਰ ਅਬਦੁਲ ਰਜ਼ਾਕ ਨੇ ਇੱਕ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਨੇ ਵਿਸ਼ਵ ਕੱਪ 2023 ਵਿੱਚ ਬਾਬਰ ਆਜ਼ਮ ਦੀ ਟੀਮ ਦੇ ਪ੍ਰਦਰਸ਼ਨ ਦੀ ਆਲੋਚਨਾ ਕਰਨ ਦੇ ਦੌਰਾਨ ਭਾਰਤੀ ਅਦਾਕਾਰਾ ਐਸ਼ਵਰਿਆ ਰਾਏ ‘ਤੇ ਟਿੱਪਣੀ ਕੀਤੀ। ਰਜ਼ਾਕ ਦੀ ਇਸ ਟਿੱਪਣੀ ਨੇ ਸੋਸ਼ਲ ਮੀਡੀਆ ‘ਤੇ ਇੱਕ ਵੱਡਾ ਤੂਫ਼ਾਨ ਖੜ੍ਹਾ ਕਰ ਦਿੱਤਾ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਨੇ ਵੀ ਇਸ ‘ਤੇ ਇਤਰਾਜ ਜਤਾਇਆ ਹੈ। ਜਿਸ ਤੋਂ ਬਾਅਦ ਰਜ਼ਾਕ ਨੇ ਇਸ ‘ਤੇ ਮੁਆਫੀ ਮੰਗੀ ਹੈ।

Abdul Razzaq issues public apology
ਅਬਦੁਲ ਰਜ਼ਾਕ ਨੇ ਵਿਵਾਦ ਵਧਣ ਮਗਰੋਂ ਆਪਣੇ ਬਿਆਨ ‘ਤੇ ਮੁਆਫੀ ਮੰਗ ਲਈ ਹੈ। ਵੀਡੀਓ ਜਾਰੀ ਕਰ ਕੇ ਰਜ਼ਾਕ ਨੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਨਹੀਂ ਸੀ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ ਕਿ ਕੱਲ੍ਹ ਅਸੀਂ ਕ੍ਰਿਕਟ ਕੋਚਿੰਗ ਤੇ ਇਰਾਦਿਆਂ ਦੀ ਗੱਲ ਕਰ ਰਹੇ ਸੀ। ਮੇਰੀ ਜ਼ੁਬਾਨ ਫਿਸਲ ਗਈ ਤੇ ਮੈਂ ਗਲਤੀ ਨਾਲ ਐਸ਼ਵਰਿਆ ਰਾਏ ਦਾ ਨਾਮ ਲੈ ਲਿਆ। ਮੈਂ ਵਿਅਕਤੀਗਤ ਤੌਰ ‘ਤੇ ਉਨ੍ਹਾਂ ਤੋਂ ਮੁਆਫੀ ਮੰਗਦਾ ਹਾਂ। ਮੇਰਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।
ਦੱਸ ਦੇਈਏ ਕਿ ਇੱਕ ਪ੍ਰੈਸ ਕਾਨਫਰੰਸ ਵਿੱਚ ਅਬਦੁਲ ਰਜ਼ਾਕ ਦੇ ਨਾਲ ਸ਼ਾਹਿਦ ਅਫਰੀਦੀ ਤੇ ਉਮਰ ਗੁੱਲ ਵੀ ਸੀ। ਰਜ਼ਾਕ ਨੇ ਕਿਹਾ ਸੀ ਕਿ ਇੱਥੇ ਮੈਂ PCB ਦੇ ਇਰਾਦੇ ਦਾ ਜ਼ਿਕਰ ਕਰ ਰਿਹਾ ਹਾਂ। ਜਦੋਂ ਮੈਂ ਖੇਡ ਰਿਹਾ ਸੀ ਤਾਂ ਮੈਨੂੰ ਆਪਣੇ ਕਪਤਾਨ ਯੂਨਿਸ ਖਾਨ ਦੇ ਚੰਗੇ ਇਰਾਦਿਆਂ ਬਾਰੇ ਪਤਾ ਸੀ। ਇਸ ਨਾਲ ਮੈਨੂੰ ਤਾਕਤ ਤੇ ਆਤਮ-ਵਿਸ਼ਵਾਸ ਮਿਲਿਆ।

Abdul Razzaq issues public apology
ਜਿਸਦੀ ਬਦੌਲਤ ਮੈਂ ਪਾਕਿਸਤਾਨੀ ਕ੍ਰਿਕਟ ਦੇ ਲਈ ਚੰਗਾ ਪ੍ਰਦਰਸ਼ਨ ਕਰ ਸਕਿਆ। ਇਸ ਤੋਂ ਅੱਗੇ ਰਜ਼ਾਕ ਨੇ ਕਿਹਾ ਕਿ ਮੇਰੀ ਮੰਨੀ ਜਾਵੇ ਤਾਂ ਸਦਾ ਖਿਡਾਰੀਆਂ ਨੂੰ ਸੁਧਾਰਨ ਤੇ ਅੱਗੇ ਵਧਾਉਣ ਦਾ ਕੋਈ ਇਰਾਦਾ ਨਹੀਂ ਹੈ। ਜੇਕਰ ਤੁਹਾਡੀ ਸੋਚ ਹੈ ਕਿ ਮਈ ਐਸ਼ਵਰਿਆ ਰਾਏ ਨਾਲ ਵਿਆਹ ਕਰਵਾਵਾਂਗਾ ਤੇ ਫਿਰ ਨੇਕ-ਗੁਣਵਾਨ ਬੱਚਾ ਪੈਦਾ ਹੋਵੇ, ਤਾਂ ਅਜਿਹਾ ਕਦੇ ਨਹੀਂ ਹੋ ਸਕਦਾ। ਇਸ ਲਈ ਤੁਹਾਨੂੰ ਪਹਿਲਾਂ ਨੀਅਤ ਠੀਕ ਕਰਨੀ ਪਵੇਗੀ।
ਵੀਡੀਓ ਲਈ ਕਲਿੱਕ ਕਰੋ : –
























