ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਇੱਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੋਲੀ ਲੱਗਣ ਕਾਰਨ ਫੌਜੀ ਦੀ ਮੌਤ ਹੋਈ ਹੈ। ਸ਼ਹੀਦ ਫੌਜੀ ਜਵਾਨ ਰਾਜਿੰਦਰ ਸਿੰਘ ਉਮਰ 41 ਸਾਲ ਬਟਾਲਾ ਦੇ ਪਿੰਡ ਮਸਾਣੀਆ ਦਾ ਰਹਿਣ ਵਾਲਾ ਸੀ। ਰਾਜਿੰਦਰ ਸਿੰਘ ਹੈਦਰਾਬਾਦ ਵਿਖੇ 13 ਪੰਜਾਬ ਰੈਜੀਮੈਂਟ ਵਿੱਚ ਤਾਇਨਾਤ ਸੀ। ਫੌਜੀ ਹਰਜਿੰਦਰ ਸਿੰਘ ਆਪਣੇ ਪਰਿਵਾਰ ਚ ਪਿੱਛੇ ਮਾਂ, ਪਤਨੀ ਅਤੇ ਦੋ ਬੱਚੇ ਛੱਡ ਗਿਆ।
ਰਾਜਿੰਦਰ ਸਿੰਘ ਦਾ ਪਰਿਵਾਰ ਤਿੰਨ ਪੀੜੀਆਂ ਤੋ ਭਾਰਤੀ ਫੌਜ ਰਾਹੀ ਦੇਸ਼ ਦੀ ਸੇਵਾ ਕਰ ਰਿਹਾ ਹੈ ਦੇ ਘਰ ਦੇ ਪੁੱਤ ਦੀ ਹੈਦਰਾਬਾਦ ਚ ਡਿਊਟੀ ਦੌਰਾਨ ਹਾਦਸੇ ਚ ਮੌਤ ਹੋ ਗਈ। ਰਾਜਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਮਿਲਦਿਆਂ ਹੀ ਸਾਰੇ ਪਿੰਡ ਅਤੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ। ਅੱਜ ਜਦ ਹਰਜਿੰਦਰ ਦੀ ਮ੍ਰਿਤਕ ਦੇਹ ਪਿੰਡ ਪਹੁਚੀ ਤਾ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਅਤੇ ਪਿੰਡ ਵਸਿਆ ਅਤੇ ਇਲਾਕਾ ਵਾਸੀਆਂ ਦੀਆ ਅੱਖਾਂ ਵੀ ਨਮ ਸਨ। ਉਥੇ ਹੀ ਅੰਤਿਮ ਵਿਦਾਈ ਮੌਕੇ ਪੂਰੇ ਇਲਾਕੇ ਦੇ ਲੋਕ ਇਕੱਠੇ ਹੋਏ ਅਤੇ ਫੌਜੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਹੋਇਆ ।
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ ਬੱਸ ਹਾ.ਦਸਾ, 36 ਲੋਕਾਂ ਦੀ ਮੌ.ਤ, ਪ੍ਰਧਾਨ ਮਤਰੀ ਤੇ ਰਾਸ਼ਟਰਪਤੀ ਸਣੇ ਇਨ੍ਹਾਂ ਨੇ ਜਤਾਇਆ ਸ਼ੋਕ
ਫੌਜੀ ਹਰਜਿੰਦਰ ਸਿੰਘ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਹੁਣ ਬੀਤੇ ਦੋ ਮਹੀਨੇ ਪਹਿਲਾ ਉਹ ਛੁੱਟੀ ‘ਤੋਂ ਵਾਪਿਸ ਆਪਣੀ ਯੂਨਿਟ ਹੈਦਰਾਬਾਦ ਗਿਆ ਸੀ ਅਤੇ ਪਰਿਵਾਰ ਨਾਲ ਵੀ ਕੁਝ ਦਿਨ ਪਹਿਲਾ ਫੋਨ ਤੇ ਗੱਲ ਹੋਈ ਲੇਕਿਨ ਉਹਨਾਂ ਨੂੰ ਬੀਤੇ ਕਲ ਸਵੇਰੇ ਯੂਨਿਟ ਤੋਂ ਫੋਨ ਆਇਆ ਸੀ ਕਿ ਹਰਜਿੰਦਰ ਦੀ ਇਕ ਹਾਦਸੇ ਚ ਗੋਲੀ ਲੱਗਣ ਨਾਲ ਗੰਭੀਰ ਜਖਮੀ ਹੈ। ਕੁਝ ਸਮੇ ਬਾਅਦ ਫੋਨ ਆਇਆ ਕਿ ਉਹਨਾਂ ਦਾ ਦੇਹਾਂਤ ਹੋ ਗਿਆ।
ਪਰਿਵਾਰ ਅਤੇ ਪਿੰਡ ਵਸਿਆ ਨੇ ਦੱਸਿਆ ਕਿ ਹਰਜਿੰਦਰ ਇਕ ਮਿਲਣਸਾਰ ਅਤੇ ਖੁਸ਼ਦਿਲ ਸੁਬਾਅ ਦਾ ਸੀ ਅਤੇ ਹਰ ਕਿਸੇ ਦੀ ਮਦਦ ਕਰਦਾ ਸੀ ਅਤੇ ਪਰਿਵਾਰ ਚ ਫੌਜ ਦੀ ਨੌਕਰੀ ਕਰਦੇ ਇਹ ਤੀਸਰੀ ਪੀੜੀ ਹੈ। ਉਥੇ ਹੀ ਉਹਨਾਂ ਕਿਹਾ ਕਿ ਹਰਜਿੰਦਰ ਦੇਸ਼ ਦੀ ਸੇਵਾ ਕਰਦਾ ਸ਼ਹੀਦ ਹੋਇਆ ਹੈ ਇਹ ਮਾਣ ਵੀ ਹੈ ਲੇਕਿਨ ਉਸਦੇ ਜਾਣ ਦਾ ਘਾਟਾ ਕਦੇ ਪੂਰਾ ਨਾ ਹੋਣ ਵਾਲਾ ਹੈ। ਸ਼ਹੀਦ ਦੀ ਨੌਕਰੀ ਵਿੱਚ ਕੁਝ ਹੀ ਮਹੀਨੇ ਬਚੇ ਸਨ ਅਤੇ ਉਹ ਰਿਟਾਇਰ ਹੋਣ ਵਾਲਾ ਸੀ।
ਵੀਡੀਓ ਲਈ ਕਲਿੱਕ ਕਰੋ : –