
tiger 3 salman khan
ਪਹਿਲੇ ਦਿਨ 44.50 ਕਰੋੜ ਰੁਪਏ ਦਾ ਕਲੈਕਸ਼ਨ ਬਾਕਸ ਆਫਿਸ ‘ਤੇ ਸਲਮਾਨ ਲਈ ਸਭ ਤੋਂ ਵੱਡਾ ਸ਼ੁਰੂਆਤੀ ਦਿਨ ਹੋ ਸਕਦਾ ਹੈ, ਪਰ ਸ਼ੁਰੂਆਤ ਉਮੀਦ ਮੁਤਾਬਕ ਮਜ਼ਬੂਤ ਨਹੀਂ ਰਹੀ। ‘ਟਾਈਗਰ 3’ ਨੂੰ ਬਾਕਸ ਆਫਿਸ ‘ਤੇ 5 ਦਿਨ ਹੋ ਚੁੱਕੇ ਹਨ। ਬਾਕਸ ਆਫਿਸ ‘ਤੇ ਫਿਲਮ ਦੀ ਕਮਾਈ ਚੰਗੀ ਰਹੀ ਹੈ, ਪਰ ਇਸ ਦੀ ਰਫਤਾਰ ਕੁਝ ਹੌਲੀ ਹੁੰਦੀ ਨਜ਼ਰ ਆ ਰਹੀ ਹੈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਐਤਵਾਰ ਦੀ ਜ਼ਬਰਦਸਤ ਓਪਨਿੰਗ ਤੋਂ ਬਾਅਦ ਸਲਮਾਨ ਦੀ ਫਿਲਮ ਨੇ ਦੂਜੇ ਦਿਨ ਰਿਕਾਰਡ ਤੋੜ ਕਲੈਕਸ਼ਨ ਕੀਤੀ। ‘ਟਾਈਗਰ 3’ ਨੇ ਸੋਮਵਾਰ ਨੂੰ ਹਿੰਦੀ ਵਰਜ਼ਨ ਤੋਂ 58 ਕਰੋੜ ਰੁਪਏ ਇਕੱਠੇ ਕੀਤੇ। ਹੁਣ ਤੱਕ ਕਿਸੇ ਵੀ ਫਿਲਮ ਨੇ ਆਪਣੇ ਪਹਿਲੇ ਸੋਮਵਾਰ ਨੂੰ ਬਾਕਸ ਆਫਿਸ ‘ਤੇ ਇੰਨੀ ਕਮਾਈ ਨਹੀਂ ਕੀਤੀ ਹੈ। ‘ਟਾਈਗਰ 3’ ਨੇ ਦੂਜੇ ਦਿਨ ਡਬਿੰਗ ਵਰਜ਼ਨ ਤੋਂ 1.25 ਕਰੋੜ ਰੁਪਏ ਕਮਾਏ ਹਨ।
























