
ranbir kapoor raha tattoo
ਇਸ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਰਣਬੀਰ ‘ਰਾਹਾ’ ਨਾਮ ਦਾ ਟੈਟੂ ਦਿਖਾ ਰਹੇ ਹਨ , ਜੋ ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਮੋਢੇ ‘ਤੇ ਬਣਵਾਇਆ ਹੈ। ਰਣਬੀਰ ਕਪੂਰ ਦੇ ਫੈਨ ਪੇਜ ਦੁਆਰਾ ਸੋਸ਼ਲ ਮੀਡੀਆ ਹੈਂਡਲ ਐਕਸ (ਟਵਿਟਰ) ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਅਦਾਕਾਰ ਮੇਜ਼ਬਾਨ ਨੂੰ ਬੇਟੀ ਰਾਹਾ ਦੇ ਨਾਂ ਦਾ ਨਵਾਂ ਟੈਟੂ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਰਣਬੀਰ ਨੇ ਰਾਹਾ ਦੇ ਨਾਮ ਦਾ ਟੈਟੂ ਆਪਣੇ ਮੋਢੇ ‘ਤੇ ਬਣਵਾਇਆ ਹੈ ਅਤੇ ਸ਼ੋਅ ‘ਤੇ ਉਸ ਨੂੰ ਦਿਖਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਭੱਟ ਨੇ ਨਵੰਬਰ 2022 ਵਿੱਚ ਬੇਟੀ ਰਾਹਾ ਕਪੂਰ ਦਾ ਸਵਾਗਤ ਕੀਤਾ ਸੀ। ਇਸ ਤੋਂ ਪਹਿਲਾਂ ਸਾਲ 2022 ‘ਚ ਇੰਟਰਵਿਊ ‘ਚ ਜਦੋਂ ਰਣਬੀਰ ਕਪੂਰ ਤੋਂ ਉਨ੍ਹਾਂ ਦੇ ਟੈਟੂ ਬਾਰੇ ਪੁੱਛਿਆ ਗਿਆ ਸੀ। ਉਸ ਸਮੇਂ ਅਦਾਕਾਰ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਕੁਝ ਨਹੀਂ ਹੈ। ਉਸ ਸਮੇਂ ਰਣਬੀਰ ਨੇ ਕਿਹਾ ਸੀ ਕਿ ਇਹ ਮੇਰੇ ਬੱਚਿਆਂ ਦੇ ਨਾਂ ‘ਤੇ ਹੋ ਸਕਦਾ ਹੈ ਜਾਂ ਮੈਨੂੰ ਨਹੀਂ ਪਤਾ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

















