ਇਸ ਕਿਲ੍ਹੇ ਦੀ ਨੀਂਹ 1664 ਵਿੱਚ ਮਰਾਠਾ ਰਾਜਾ ਸ਼ਿਵਾਜੀ ਮਹਾਰਾਜ ਨੇ ਸਿੰਧੂਦੁਰਗ ਜ਼ਿਲ੍ਹੇ ਦੇ ਮਾਲਵਨ ਤਾਲੁਕਾ ਦੇ ਨੇੜੇ ਅਰਬ ਸਾਗਰ ਵਿੱਚ ਇੱਕ ਟਾਪੂ ਉੱਤੇ ਰੱਖੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਦਸੰਬਰ ਨੂੰ ਸ਼ਾਮ 4.15 ਵਜੇ ਮਹਾਰਾਸ਼ਟਰ ਦੇ ਸਿੰਧੂਦੁਰਗ ਪਹੁੰਚਣਗੇ ਅਤੇ ਰਾਜਕੋਟ ਦੇ ਕਿਲੇ ‘ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਿੰਧੂਦੁਰਗ ਵਿਖੇ ‘ਨੇਵੀ ਦਿਵਸ 2023’ ਸਮਾਰੋਹ ਦੇ ਪ੍ਰੋਗਰਾਮ ‘ਚ ਵੀ ਸ਼ਿਰਕਤ ਕਰਨਗੇ। ਪ੍ਰਧਾਨ ਮੰਤਰੀ ਸਿੰਧੂਦੁਰਗ ਦੇ ਤਰਕਾਰਲੀ ਬੀਚ ਤੋਂ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਹਵਾਈ ਜਹਾਜ਼ਾਂ ਅਤੇ ਵਿਸ਼ੇਸ਼ ਬਲਾਂ ਦੁਆਰਾ ‘ਸੰਚਾਲਨ ਪ੍ਰਦਰਸ਼ਨਾਂ‘ ਦੇ ਵੀ ਗਵਾਹ ਹੋਣਗੇ। ਸਿੰਧੂਦੁਰਗ ਵਿਖੇ ‘ਨੇਵੀ ਦਿਵਸ 2023’ ਦਾ ਜਸ਼ਨ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਅਮੀਰ ਸਮੁੰਦਰੀ ਵਿਰਾਸਤ ਨੂੰ ਸ਼ਰਧਾਂਜਲੀ ਦੇਣ ਲਈ ਹੈ। ਹਰ ਸਾਲ ਜਲ ਸੈਨਾ ਦਿਵਸ ਦੇ ਮੌਕੇ ‘ਤੇ ਭਾਰਤੀ ਜਲ ਸੈਨਾ ਦੇ ਜਹਾਜ਼ਾਂ, ਪਣਡੁੱਬੀਆਂ, ਹਵਾਈ ਜਹਾਜ਼ਾਂ ਅਤੇ ਵਿਸ਼ੇਸ਼ ਬਲਾਂ ਦੁਆਰਾ ‘ਆਪਰੇਸ਼ਨਲ ਡਿਸਪਲੇ’ ਕਰਨ ਦੀ ਪਰੰਪਰਾ ਹੈ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .