ਜਰਮਨੀ ਦੇ ਰੈਸਟੋਰੈਂਟ ਮਾਲਕ 10,000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਪਹੁੰਚੇ। ਉਹ ਪਾਕਿਸਤਾਨ ਵਿੱਚ ਸਭ ‘ਤੋਂ ਲੰਬੇ ਸਮੇਂ ਲਈ ਰੁਕੇ ਅਤੇ ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਲ ਹੋਏ। ਜਰਮਨੀ ਦੇ ਧਰਮਿੰਦਰ ਮੁਲਤਾਨੀ ਦੀ ਇਹ ਯਾਤਰਾ 13 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਉਹ 23 ਨਵੰਬਰ ਨੂੰ ਪਾਕਿਸਤਾਨ ਪਹੁੰਚਿਆ ਸੀ। ਜਿੱਥੇ ਉਸ ਦੇ ਨਾਲ ਘੁੰਮ ਰਹੇ ਉਸ ਦੇ ਪਾਕਿਸਤਾਨੀ ਦੋਸਤ ਭੁਪਿੰਦਰ ਸਿੰਘ ਨੇ ਸਾਰੇ ਪ੍ਰਬੰਧ ਕੀਤੇ।
ਪਾਕਿਸਤਾਨ ਵਿੱਚ ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕੀਤੀ। ਜਦੋਂ ਧਰਮਿੰਦਰ ਵਾਹਗਾ ਪਹੁੰਚੇ ਤਾਂ ਉਨ੍ਹਾਂ ਦੀਆਂ ਭੈਣਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਤਿੰਨੇ ਭੈਣਾਂ ਉਸ ਨੂੰ ਸਰਪ੍ਰਾਈਜ਼ ਦੇਣ ਲਈ ਅੰਬਾਲਾ ਤੋਂ ਆਈਆਂ ਸਨ। ਜਿਨ੍ਹਾਂ ਨੇ ਪਹਿਲਾਂ ਫੁੱਲਾਂ ਦੀ ਵਰਖਾ ਕੀਤੀ ਅਤੇ ਫਿਰ ਕੇਕ ਕੱਟਿਆ।
ਧਰਮਿੰਦਰ ਨੇ ਦੱਸਿਆ ਕਿ ਉਹ 1999 ਵਿੱਚ ਅੰਬਾਲਾ ਤੋਂ ਜਰਮਨ ਗਿਆ ਸੀ, ਜਿੱਥੇ ਉਸ ਦਾ ਭਰਾ ਪਹਿਲਾਂ ਹੀ ਰਹਿੰਦਾ ਸੀ। ਉਨ੍ਹਾਂ ਦਾ ਘਰ ਬਰਾੜ, ਅੰਬਾਲਾ ਵਿੱਚ ਹੈ। ਧਰਮਿੰਦਰ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ‘ਚ ਮਨ ‘ਚ ਥੋੜ੍ਹਾ ਡਰ ਸੀ ਪਰ ਹੁਣ ਜਦੋਂ ਯਾਤਰਾ ਪੂਰੀ ਹੋ ਗਈ ਹੈ ਤਾਂ ਲੱਗਦਾ ਹੈ ਕਿ ਕਿਤੇ ਵੀ ਡਰ ਦਾ ਮਾਹੌਲ ਨਹੀਂ ਹੈ। ਹਰ ਥਾਂ ਲੋਕ ਖੁੱਲ੍ਹੇ ਦਿਲ ਨਾਲ ਸਵਾਗਤ ਕਰਦੇ ਹਨ।
ਇਹ ਵੀ ਪੜ੍ਹੋ : ਤੇਲੰਗਾਨਾ ਦੇ ਮੇਡਕ ‘ਚ ਹਵਾਈ ਸੈਨਾ ਦਾ ਟ੍ਰੇਨੀ ਜਹਾਜ਼ ਕ.ਰੈਸ਼, 2 ਪਾਇਲਟਾਂ ਦੀ ਹੋਈ ਮੌ.ਤ
ਧਰਮਿੰਦਰ ਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਤੁਰਕੀ ਜਾ ਚੁੱਕੇ ਹਨ ਪਰ ਜਰਮਨੀ ਤੋਂ ਤੁਰਕੀ, ਇਰਾਨ, ਪਾਕਿਸਤਾਨ ਹੁੰਦੇ ਹੋਏ ਪਹਿਲੀ ਵਾਰ ਭਾਰਤ ਆਏ ਹਨ। ਉਹ ਬਚਪਨ ਤੋਂ ਹੀ ਘੁੰਮਣ-ਫਿਰਨ ਦਾ ਸ਼ੌਕੀਨ ਰਿਹਾ ਹੈ। ਉਨ੍ਹਾਂ ਨੇ ਆਪਣੀ ਕਾਰ ‘ਤੇ ਟੂਰ ਮੈਪ ਬਣਾਇਆ ਅਤੇ ਫਿਰ ਉਸ ਅਨੁਸਾਰ ਪੂਰੇ ਯੂਰਪ ਦੀ ਯਾਤਰਾ ਕੀਤੀ। ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਹਰ ਦੇਸ਼ ਵਿੱਚ ਇੱਕ ਦਿਨ ਰਿਹਾ ਅਤੇ ਪਾਕਿਸਤਾਨ ਵਿੱਚ ਉਹ 10 ਦਿਨ ਰਿਹਾ।
ਵੀਡੀਓ ਲਈ ਕਲਿੱਕ ਕਰੋ : –