ਭਾਰਤ ਦੇ ਮੋਸਟ ਵਾਂਟੇਡ ਲਖਬੀਰ ਸਿੰਘ ਰੋਡੇ (72) ਦੀ ਪਾਕਿਸਤਾਨ ‘ਚ ਮੌਤ ਹੋ ਗਈ ਹੈ। ਰੋਡੇ ਦੀ 2 ਦਸੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਭਾਰਤ ਸਰਕਾਰ ਨੇ ਲਖਬੀਰ ਸਿੰਘ ਰੋਡੇ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਜਿਸ ਤੋਂ ਬਾਅਦ ਉਹ ਪਾਕਿਸਤਾਨ ਭੱਜ ਗਿਆ।
2021 ਵਿੱਚ ਪੰਜਾਬ ਦੀ ਲੁਧਿਆਣਾ ਅਦਾਲਤ ਵਿੱਚ ਹੋਏ ਧਮਾਕੇ ਵਿੱਚ ਅੱਤਵਾਦੀ ਲਖਬੀਰ ਸਿੰਘ ਰੋਡੇ ਦਾ ਨਾਮ ਵੀ ਸਾਹਮਣੇ ਆਇਆ ਸੀ। ਕੁਝ ਦਿਨ ਪਹਿਲਾਂ ਪੰਜਾਬ ਦੀਆਂ ਏਜੰਸੀਆਂ ਨੇ ਖੁਲਾਸਾ ਕੀਤਾ ਸੀ ਕਿ ਰੋਡੇ ਨੇ ਪੰਜਾਬ ਵਿੱਚ 70 ਦੇ ਕਰੀਬ ਸਲੀਪਰ ਸੈੱਲ ਤਿਆਰ ਕੀਤੇ ਹਨ। ਇੱਕ ਸਲੀਪਰ ਸੈੱਲ ਵਿੱਚ 2-3 ਲੋਕ ਸਨ। ਏਜੰਸੀਆਂ ਨੇ ਖੁਲਾਸਾ ਕੀਤਾ ਸੀ ਕਿ ਕੁਝ ਸਲੀਪਰ ਸੈੱਲ ਸਨ ਜੋ ਅਜੇ ਤੱਕ ਸਰਗਰਮ ਨਹੀਂ ਹੋਏ ਸਨ।
ਇਹ ਵੀ ਪੜ੍ਹੋ : CID ਫੇਮ ਦਿਨੇਸ਼ ਫਡਨੀਸ ਦਾ ਹੋਇਆ ਦਿਹਾਂਤ, ਕੋ-ਸਟਾਰ ਤੇ ਨਜ਼ਦੀਕੀ ਦੋਸਤਾਂ ਨੇ ਕੀਤੀ ਪੁਸ਼ਟੀ
ਪੰਜਾਬ ਪੁਲਿਸ ਨੇ ਖੁਲਾਸਾ ਕੀਤਾ ਸੀ ਕਿ ਅੱਤਵਾਦੀ ਰੋਡੇ ਨੇ ਸਲੀਪਰ ਸੈੱਲ ਟੀਮਾਂ ਵਿੱਚ 150 ਤੋਂ ਵੱਧ ਮੈਂਬਰ ਬਣਾਏ ਹੋਏ ਸਨ। ਸਲੀਪਰ ਸੈੱਲ ਦਾ ਕੋਈ ਵੀ ਮੈਂਬਰ ਇੱਕ ਦੂਜੇ ਨੂੰ ਨਹੀਂ ਜਾਣਦਾ ਸੀ। ਜਦੋਂ ਵੀ ਹਥਿਆਰਾਂ ਦੀ ਖੇਪ ਆਉਂਦੀ ਹੈ ਤਾਂ ਸਿਰਫ਼ 1 ਜਾਂ 2 ਸਲੀਪਰ ਸੈੱਲ ਦੇ ਮੈਂਬਰਾਂ ਨੂੰ ਹੀ ਇਸ ਦੀ ਜਾਣਕਾਰੀ ਹੁੰਦੀ ਹੈ, ਜਦਕਿ ਬਾਕੀ ਮੈਂਬਰ ਇਸ ਬਾਰੇ ਅਣਜਾਣ ਰਹਿੰਦੇ ਹਨ। ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਅੱਤਵਾਦੀ ਰੋਡੇ ਨੇ 23 ਜੂਨ 1985 ਨੂੰ ਏਅਰ ਇੰਡੀਆ 182 ਬੰਬ ਧਮਾਕੇ ਨੂੰ ਅੰਜਾਮ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ : –