ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਵਿੱਚ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਮੁਕਾਬਲੇ ਵਿੱਚ ਸਨਸਨੀਖੇਜ ਗੇਂਦਬਾਜ਼ੀ ਕੀਤੀ। ਜੋਹਾਨਸਬਰਗ ਵਿੱਚ ਐਤਵਾਰ ਨੂੰ ਅਰਸ਼ਦੀਪ ਨੇ 37 ਦੌੜਾਂ ਦੇ ਕੇ 5 ਵਿਕਟਾਂ ਆਪਣੇ ਨਾਮ ਕੀਤੀਆਂ। ਉਹ ਦੱਖਣੀ ਅਫਰੀਕਾ ਵਿੱਚ ਇੱਕ ਵਨਡੇ ਮੈਚ ਵਿੱਚ 5 ਵਿਕਟਾਂ ਲੈਣ ਵਾਲੇ ਭਾਰਤ ਦੇ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ। ਇਸ ਦੇ ਇਲਾਵਾ ਉਨ੍ਹਾਂ ਨੇ ਕਈ ਹੋਰ ਰਿਕਾਰਡ ਵੀ ਬਣਾਏ।

Arshdeep singh creates history
ਦੱਖਣੀ ਅਫਰੀਕਾ ਦੇ ਕਪਤਾਨ ਐਡਨ ਮਾਰਕਰਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ। ਉਨ੍ਹਾਂ ਦਾ ਇਹ ਫੈਸਲਾ ਗਲਤ ਸਾਬਿਤ ਹੋਇਆ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਅਫਰੀਕੀ ਟੀਮ ਨੂੰ 116 ਦੌੜਾਂ ‘ਤੇ ਸਮੇਟ ਦਿੱਤਾ। ਅਰਸ਼ਦੀਪ ਨੇ 5 ਵਿਕਟਾਂ ਲਈਆਂ। ਉੱਥੇ ਹੀ ਆਵੇਸ਼ ਖਾਨ ਨੂੰ 4 ਵਿਕਟਾਂ ਮਿਲੀਆਂ . ਇੱਕ ਵਿਕਟ ਕੁਲਦੀਪ ਯਾਦਵ ਦੇ ਨਾਮ ਰਹੀ। ਅਰਸ਼ਦੀਪ ਨੇ ਰੀਜਾ ਹੈਂਡਰਿਕਸ, ਟੋਨੀ ਡਿ ਜੋਰਜੀ, ਰਸੀ ਵਾਨ ਡਰ ਡੁਸੇਨ, ਹੇਨਰਿਚ ਕਲਾਸੇਨ ਤੇ ਐਨਡਿਲੇ ਫੇਹਲੁਕਵਾਯੋ ਨੂੰ ਆਊਟ ਕੀਤਾ।
ਇਹ ਵੀ ਪੜ੍ਹੋ: ਨਹੀਂ ਰਹੀ ‘ਆਉਟ ਸਟੈਂਡਿੰਗ ਡਿਪਲੋਮੈਟ ਐਵਾਰਡ’ ਜਿੱਤਣ ਵਾਲੀ ਇੰਦਰਪ੍ਰੀਤ ਕੌਰ, ਸ਼ੱਕੀ ਹਲਾਤ ‘ਚ ਹੋਈ ਮੌ.ਤ
ਦੱਖਣੀ ਅਫਰੀਕਾ ਅਰਸ਼ਦੀਪ ਤੇ ਆਵੇਸ਼ ਦੀ ਤੇਜ਼ ਗੇਂਦਬਾਜ਼ੀ ਜੋੜੀ ਨੇ ਕੁੱਲ 9 ਵਿਕਟਾਂ ਲਈਆਂ। ਦੱਖਣੀ ਅਫਰੀਕਾ ਦੇ ਖਿਲਾਫ਼ ਕਿਸੇ ਵਨਡੇ ਮੈਚ ਵਿੱਚ ਭਾਰਤ ਦੇ ਤੇਜ਼ ਗੇਂਦਬਾਜ਼ਾਂ ਦਾ ਇਹ ਸਰਵਉੱਚ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ 1993 ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਮੋਹਾਲੀ ਵਿੱਚ 8 ਵਿਕਟਾਂ ਲਈਆਂ ਸਨ। ਦੱਸ ਦੇਈਏ ਕਿ 116 ਦੌੜਾਂ ਦੱਖਣੀ ਅਫਰੀਕਾ ਦਾ ਉਸਦੇ ਘਰੇਲੂ ਮੈਦਾਨ ‘ਤੇ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ 2018 ਵਿੱਚ ਉਸਨੇ ਸੇਂਚੁਰਿਯਨ ਵਿੱਚ 118 ਦੌੜਾਂ ਬਣਾਈਆਂ ਸਨ। ਇਹ ਮੈਚ ਵੀ ਦੱਖਣੀ ਅਫ੍ਰੀਕਾ ਭਾਰਤ ਦੇ ਖਿਲਾਫ਼ ਖੇਡ ਰਿਹਾ ਸੀ। ਓਵਰਆਲ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਖਿਲਾਫ਼ ਇਹ ਉਸਦਾ ਵਨਡੇ ਵਿੱਚ ਤੀਜਾ ਘੱਟ ਸਕੋਰ ਹੈ। ਇਸੇ ਸਾਲ ਕੋਲਕਾਤਾ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 83 ਦੌੜਾਂ ‘ਤੇ ਆਊਟ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ : –
























