ਚੰਡੀਗੜ੍ਹ ਦੇ 11 ਸਾਲਾ ਅਯਾਨ ਗਰਗ ਏਸ਼ੀਅਨ ਯੂਥ ਅੰਡਰ-12 ਰੈਪਿਡ ਟੀਮ ਸ਼ਤਰੰਜ ਚੈਂਪੀਅਨਸ਼ਿਪ ਵਿਚ ਚੈਂਪੀਅਨ ਬਣਿਆ। ਉਸ ਨੇ ਏਸ਼ੀਅਨ ਯੂਥ ਅੰਡਰ-12 ਰੈਪਿਡ ਟੀਮ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਇਹ ਚੈਂਪੀਅਨਸ਼ਿਪ ਸੰਯੁਕਤ ਅਰਬ ਅਮੀਰਾਤ ਵਿੱਚ ਖੇਡੀ ਗਈ ਜਿਸ ਵਿਚ ਲਗਭਗ 13 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਅਯਾਨ ਨੇ ਟੀਮ ਈਵੈਂਟ ਦੌਰਾਨ ਚਾਰ ਅੰਕ ਹਾਸਲ ਕਰ ਕੇ ਭਾਰਤ ਦੇ ਅੰਕਾਂ ਦੀ ਗਿਣਤੀ 14.5 ਅੰਕਾਂ ਤੱਕ ਪਹੁੰਚਾਈ, ਜਦਕਿ ਚੀਨ ਨੇ ਪਹਿਲਾ ਅਤੇ ਕਜ਼ਾਕਿਸਤਾਨ ਨੇ ਦੂਜਾ ਸਥਾਨ ਹਾਸਲ ਕੀਤਾ।
ਅਯਾਨ ਗਰਗ ਸਟਰਾਬੇਰੀ ਫੀਲਡ ਸਕੂਲ ਦਾ ਵਿਦਿਆਰਥੀ ਹੈ। ਉਹ ਪਿਛਲੇ ਸੱਤ ਸਾਲਾਂ ਤੋਂ ਨਵੀਨ ਬਾਂਸਲ ਤੋਂ ਸਿਖਲਾਈ ਲੈ ਰਿਹਾ ਹੈ। ਸ਼ਤਰੰਜ ਕੋਚ ਨਵੀਨ ਬਾਂਸਲ ਨੇ ਕਿਹਾ ਕਿ ਅਯਾਨ ਪਿਛਲੇ ਕੁਝ ਮਹੀਨਿਆਂ ਤੋਂ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਜਿਸ ਕਾਰਨ ਉਸ ਨੂੰ ਭਾਰਤੀ ਟੀਮ ਵਿੱਚ ਚੁਣਿਆ ਗਿਆ। ਉਸਨੇ ਆਪਣੀ ਖੇਡ ਵਿਚ ਸੁਧਾਰ ਅਤੇ ਪਰਿਪੱਕਤਾ ਦਿਖਾਈ ਹੈ। ਅਯਾਨ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਸ਼ਹਿਰ ਦੇ ਸ਼ਤਰੰਜ ਖਿਡਾਰੀਆਂ ਦਾ ਉਤਸ਼ਾਹ ਵਧਾਏਗਾ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਅੱਜ ਕ੍ਰਿਸਮਿਸ ਸ਼ੋਭਾ ਯਾਤਰਾ, 27 ਥਾਵਾਂ ‘ਤੇ ਟ੍ਰੈਫਿਕ ਡਾਇਵਰਟ, ਪੁਲਿਸ ਨੇ ਜਾਰੀ ਕੀਤਾ ਰੂਟ ਪਲਾਨ
ਅਯਾਨ ਦੀ ਅੰਤਰਰਾਸ਼ਟਰੀ ਸ਼ਤਰੰਜ ਫੈਡਰੇਸ਼ਨ (ਫੀਡੇ) ਰੈਂਕਿੰਗ 1694 ਹੈ। ਅਯਾਨ ਨੇ ਅਕਤੂਬਰ ’ਚ ਨੈਸ਼ਨਲ ਅੰਡਰ-11 ਸ਼ਤਰੰਜ ਚੈਂਪੀਅਨਸ਼ਿਪ ’ਚ 382 ਪ੍ਰਤੀਯੋਗੀਆਂ ’ਚੋਂ ਨੌਵੇਂ ਸਥਾਨ ’ਤੇ ਰਿਹਾ। ਅਕਤੂਬਰ ਵਿਚ, ਅਯਾਨ ਮੈਟ੍ਰਿਕਸ ਕੱਪ ਇੰਟਰਨੈਸ਼ਨਲ ਓਪਨ ਫਿਡੇ ਰੈਂਕਿੰਗ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਅਤੇ ਵਿਦੇਸ਼ਾਂ ਦੇ 782 ਭਾਗੀਦਾਰਾਂ ਵਿਚੋਂ 12ਵੇਂ ਸਥਾਨ ’ਤੇ ਰਿਹਾ। ਇਨ੍ਹਾਂ ਹੀ ਨਹੀਂ, ਅਯਾਨ ਨੇ 28 ਅਤੇ 29 ਅਕਤੂਬਰ ਨੂੰ AFCA ਓਪਨ ਰੈਪਿਡ ਰੈਂਕਿੰਗ ਸ਼ਤਰੰਜ ਟੂਰਨਾਮੈਂਟ ਵਿੱਚ ਪੂਰੇ ਭਾਰਤ ਦੇ 617 ਪ੍ਰਤੀਯੋਗੀਆਂ ਵਿੱਚੋਂ 8ਵਾਂ ਸਥਾਨ ਪ੍ਰਾਪਤ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –