ਰੇਲਵੇ ਵੱਲੋਂ ਰੇਲ ਯਾਤਰੀਆਂ ਨੂੰ ਵੱਡਾ ਤੋਹਫ਼ਾ ਦਿੱਤਾ ਗਿਆ। ਹੁਣ ਯਾਤਰੀ ਜਲੰਧਰ ਤੋਂ ਨਵੀਂ ਦਿੱਲੀ ਤੱਕ ਦਾ 450 ਕਿਲੋਮੀਟਰ ਦਾ ਸਫ਼ਰ ਸਿਰਫ 4 ਘੰਟੇ ‘ਚ ਪੂਰਾ ਕਰ ਲੈਣਗੇ। ਰੇਲਵੇ ਵੱਲੋਂ 30 ਦਸੰਬਰ ਤੋਂ ਵੰਦੇ ਭਾਰਤ ਐਕਸਪ੍ਰੈਸ ਸੁਪਰ ਫਾਸਟ ਰੇਲ ਗੱਡੀ ਚਲਾਈ ਜਾ ਰਹੀ ਹੈ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਚੱਲ ਰਹੀ ਹੈ ਤੇ ਜਲੰਧਰ ‘ਚ ਵੀ ਇਸ ਦਾ ਸਟਾਪੇਜ ਹੋਵੇਗਾ। ਇਸ ਨਾਲ ਜਲੰਧਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।
ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਬਿਆਨ ਜਾਰੀ ਕਰ ਕੇ ਟਰੇਨ ਦੇ ਸਟਾਪੇਜ ਸਬੰਧੀ ਪੁਸ਼ਟੀ ਕਰ ਚੁੱਕੇ ਹਨ। ਰੇਲਵੇ ਅਧਿਕਾਰੀ ਵੀ ਇਸ ਗੱਲ ਨੂੰ ਮੰਨ ਰਹੇ ਹਨ ਕਿ ਵੰਦੇ ਭਾਰਤ ਚਲਾਉਣ ਦੀਆਂ ਤਿਆਰੀਆਂ ਹਨ। ਸੂਤਰਾਂ ਮੁਤਾਬਕ ਵੰਦੇ ਭਾਰਤ ਐਕਸਪ੍ਰੈਸ ਅੰਮ੍ਰਿਤਸਰ ਤੋਂ ਸਵੇਰੇ 8.30 ਵਜੇ ਰਵਾਨਾ ਹੋਵੇਗੀ ਤੇ ਸਵੇਰੇ 9.26 ਵਜੇ ਜਲੰਧਰ ਸਟੇਸ਼ਨ ਪਹੁੰਚੇਗੀ। ਇੱਥੇ ਦੋ ਮਿੰਟ ਦਾ ਸਟਾਪੇਜ ਹੋਵੇਗਾ ਤੇ ਰੇਲ ਗੱਡੀ ਸਵੇਰੇ 9.28 ਵਜੇ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਬਟਾਲਾ ਦੀ ਆਂਗਣਵਾੜੀ ਅਧਿਆਪਕਾ ਨੇ ਪੇਸ਼ ਕੀਤੀ ਮਿਸਾਲ, ਸੁੰਦਰਤਾ ਮੁਕਾਬਲੇ ‘ਚ ਫਸਟ ਰਨਰ ਅੱਪ ਦਾ ਜਿੱਤਿਆ ਖਿਤਾਬ
ਇਸ ਤੋਂ ਬਾਅਦ ਇਹ ਟਰੇਨ 10.16 ‘ਤੇ ਲੁਧਿਆਣਾ, 11.34 ‘ਤੇ ਅੰਬਾਲਾ ਤੇ 1.50 ‘ਤੇ ਨਵੀਂ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ ਵਾਪਸੀ ਦਿਸ਼ਾ ‘ਚ ਇਹੀ ਰੇਲ ਗੱਡੀ ਨਵੀਂ ਦਿੱਲੀ ਤੋਂ ਬਾਅਦ ਦੁਪਹਿਰ 3.15 ਵਜੇ ਚੱਲ ਕੇ ਸ਼ਾਮ 5.25 ਵਜੇ ਅੰਬਾਲਾ, ਸ਼ਾਮ 6.36 ਵਜੇ ਲੁਧਿਆਣਾ ਤੇ ਸ਼ਾਮ 7.26 ਵਜੇ ਜਲੰਧਰ ਪਹੁੰਚੇਗੀ। ਇਸ ਤੋਂ ਬਾਅਦ ਇਹ ਰਾਤ 8.35 ਵਜੇ ਅੰਮ੍ਰਿਤਸਰ ਪਹੁੰਚੇਗੀ।
ਵੀਡੀਓ ਲਈ ਕਲਿੱਕ ਕਰੋ –
ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ