ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਿਛਲੇ 10 ਦਿਨਾਂ ਤੋਂ ਵਿਪਾਸਨਾ ਮੈਡੀਟੇਸ਼ਨ ‘ਤੇ ਸਨ ਤੇ ਸ਼ਨੀਵਾਰ ਨੂੰ ਵਿਪਾਸਨਾ ਮੈਡੀਟੇਸ਼ਨ ਸੈਂਟਰ ਤੋਂ ਵਾਪਿਸ ਆ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਐਕਸ (ਪਹਿਲਾ ਟਵੀਟਰ) ‘ਤੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਪਣੀਆਂ ਭਵਿੱਖੀ ਯੋਜਨਾਵਾਂ ਵੀ ਦੱਸੀਆਂ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ‘ਵਿਪਾਸਨਾ ਮੈਡੀਟੇਸ਼ਨ ਦੇ 10 ਦਿਨਾਂ ਬਾਅਦ ਅੱਜ ਵਾਪਸ ਆਏ ਹਾਂ। ਇਹ ਸਾਧਨਾ ਅਪਾਰ ਸ਼ਾਂਤੀ ਪ੍ਰਦਾਨ ਕਰਦੀ ਹੈ। ਅੱਜ ਤੋਂ ਅਸੀਂ ਫਿਰ ਨਵੀਂ ਊਰਜਾ ਨਾਲ ਜਨਤਾ ਦੀ ਸੇਵਾ ਸ਼ੁਰੂ ਕਰਾਂਗੇ। ਸਾਰਿਆਂ ਲਈ ਸ਼ੁਭਕਾਮਨਾਵਾਂ!’
ਇਹ ਵੀ ਪੜ੍ਹੋ : ਸੁਪਰੀਮ ਕੋਰਟ ਪਹੁੰਚੇ ਹਿਮਾਚਲ ਦੇ DGP ਸੰਜੇ ਕੁੰਡੂ, ਹਾਈਕੋਰਟ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੇ ਦਿੱਤੇ ਹੁਕਮ
ਦੱਸ ਦੇਈਏ ਕਿ ਸ਼ਰਾਬ ਨੀਤੀ ਘਪਲੇ ਮਾਮਲੇ ਵਿੱਚ ਈਡੀ ਨੇ CM ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਸੀ। ਇਸ ਦੌਰਾਨ CM ਕੇਜਰੀਵਾਲ ਪਹਿਲਾਂ ਤੋਂ ਵਿਪਾਸਨਾ ਪ੍ਰੋਗਰਾਮ ਲਈ ਰਵਾਨਾ ਹੋ ਗਏ ਸਨ। ਉਹ 30 ਦਸੰਬਰ ਤੱਕ ਵਿਪਾਸਨਾ ਧਿਆਨ ਕੇਂਦਰ ਵਿੱਚ ਮੌਜੂਦ ਰਹੇ। ਵਿਪਾਸਨਾ ਇੱਕ ਪ੍ਰਾਚੀਨ ਭਾਰਤੀ ਧਿਆਨ ਵਿਧੀ ਹੈ, ਜਿਸਦਾ ਅਭਿਆਸ ਕਰਨ ਵਾਲੇ ਲੋਕ ਜੋ ਕੁਝ ਸਮੇਂ ਲਈ ਸੰਸਾਰ ਤੋਂ ਕੱਟੇ ਜਾਂਦੇ ਹਨ ਅਤੇ ਇਕਾਂਤ ਵਿੱਚ ਰਹਿੰਦੇ ਹਨ। ਇਸ ਨੂੰ ਇੱਕ ਤਰ੍ਹਾਂ ਦਾ ਯੋਗ ਅਭਿਆਸ ਵੀ ਕਿਹਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”