ਅੰਮ੍ਰਿਤਸਰ ਦੇ ਅਜਨਾਲਾ ਥਾਣੇ ਅਧੀਨ ਪੈਂਦੇ ਡਿਗਰੀ ਕਾਲਜ ਰੋਡ ‘ਤੇ ਸਥਿਤ ਸੀ.ਐੱਲ.2 ਪੈਲੇਸ ‘ਚ ਰਹਿਣ ਵਾਲੇ ਦੋ ਮਜ਼ਦੂਰਾਂ ਦੀ ਸ਼ੁੱਕਰਵਾਰ ਰਾਤ ਨੂੰ ਮੌਤ ਹੋ ਗਈ। ਦੋਵਾਂ ਨੇ ਠੰਡ ਤੋਂ ਬਚਾਅ ਲਈ ਅੰਗੀਠੀ ਬਾਲੀ ਸੀ, ਜਿਸ ‘ਚੋਂ ਗੈਸ ਨਿਕਲਣ ਕਾਰਨ ਮੌਤ ਹੋ ਗਈ। ਸੂਚਨਾ ਮਿਲਦੇ ਹੀ ਥਾਣਾ ਅਜਨਾਲਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ‘ਚ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤਾ।
ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ (45) ਵਾਸੀ ਤਲਵੰਡੀ ਰਾਏ ਦਾਦੂ ਅਤੇ ਬਾਜੂ (25) ਵਾਸੀ ਜ਼ਿਲ੍ਹਾ ਪੂਰਨੀਆ, ਬਿਹਾਰ ਵਜੋਂ ਹੋਈ ਹੈ। ਪੈਲੇਸ ਦੇ ਮਾਲਕ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਦੋਵੇਂ ਨੌਜਵਾਨ ਉਸ ਦੇ ਪੈਲੇਸ ਵਿੱਚ ਕੰਮ ਕਰਦੇ ਸਨ। ਰਾਤ ਨੂੰ ਦੋਵੇਂ ਅੰਗੀਠੀ ਬਾਲ ਕੇ ਸੌਂ ਗਏ ਅਤੇ ਜਦੋਂ ਸਵੇਰੇ ਉਸ ਨੇ ਆਪਣੇ ਕਮਰੇ ਦਾ ਦਰਵਾਜ਼ਾ ਖੜਕਾਇਆ ਤਾਂ ਉਨ੍ਹਾਂ ਨੇ ਨਹੀਂ ਖੋਲ੍ਹਿਆ। ਇਸ ਤੋਂ ਬਾਅਦ ਜਦੋਂ ਗੇਟ ਨੂੰ ਧੱਕਾ ਦੇ ਕੇ ਤੋੜਿਆ ਗਿਆ ਤਾਂ ਦੇਖਿਆ ਕਿ ਅੰਗੀਠੀ ਬਲ ਰਹੀ ਸੀ ਅਤੇ ਦੋਵੇਂ ਮਰੇ ਪਏ ਸਨ।
ਇਹ ਵੀ ਪੜ੍ਹੋ : ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਮਹਿਲਾ ਨੂੰ ‘ਮੈਂਬਰ ਆਫ ਬ੍ਰਿਟਿਸ਼ ਆਰਡਰ’ ਨਾਲ ਕੀਤਾ ਜਾਵੇਗਾ ਸਨਮਾਨਿਤ
ਅੰਗੀਠੀ ‘ਚੋਂ ਗੈਸ ਨਿਕਲਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਹਰਜਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦੇ 2 ਬੱਚੇ ਸਨ। ਹਰਜਿੰਦਰ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ ਅਤੇ ਮ੍ਰਿਤਕ ਦੇ ਪਿੰਡ ਬਾਜੂ ਸਿੰਘ ਵਾਸੀ ਬਿਹਾਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਬਿਹਾਰ ਵਿੱਚ ਰਹਿੰਦਾ ਹੈ। ਥਾਣਾ ਅਜਨਾਲਾ ਦੇ ASI ਅੰਗਰੇਜ਼ ਸਿੰਘ ਨੇ ਦੱਸਿਆ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਫਿਲਹਾਲ ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”