ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਹਲਕਾ ਗਿੱਦੜਬਾਹਾ ਦੀ ਪੁਲਿਸ ਨੇ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿੱਚ ਗੁਰਮੇਲ ਸਿੰਘ ਵਾਸੀ ਵਿਰਕ ਕਲਾਂ, ਕਸ਼ਮੀਰ ਸਿੰਘ ਵਾਸੀ ਵਿਰਕ ਕਲਾਂ ਬਠਿੰਡਾ, ਜਸਕਰਨ ਸਿੰਘ ਵਾਸੀ ਪਿੰਡ ਰੁਪਾਣਾ, ਸੁਸ਼ੀਲ ਕੁਮਾਰ ਉਰਫ਼ ਸੰਨੀ ਵਾਸੀ ਗਿੱਦੜਬਾਹਾ, ਧੰਨਾ ਵਾਸੀ ਕੋਟਭਾਈ, ਗੁਰਮੀਤ ਸਿੰਘ ਵਾਸੀ ਵਿਰਕ ਖੁਰਦ ਬਠਿੰਡਾ ਸ਼ਾਮਲ ਹਨ।
ਜਾਣਕਾਰੀ ਦਿੰਦਿਆਂ SSP ਭਾਗੀਰਥ ਮੀਨਾ ਨੇ ਦੱਸਿਆ ਕਿ DSP ਗਿੱਦੜਬਾਹਾ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵੀਰ ਸਿੰਘ ਮੁੱਖ ਥਾਣਾ ਅਫਸਰ ਗਿੱਦੜਬਾਹਾ ਨੇ ਪਿੰਡ ਭੂੰਦੜ ਦੇ ਖੇਤਾਂ ਵਿੱਚ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
SSP ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਸਹਾਇਕ ਕਾਰਜਕਾਰੀ ਨੇ ਥਾਣਾ ਕੋਟਭਾਈ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਮੁਕਤਸਰ ਤੋਂ ਮਲੋਟ ਰੋਡ ’ਤੇ ਪਿੰਡ ਭੂੰਦੜ ਵਿੱਚ 5 ਏਕੜ ਖੇਤ ਵਿੱਚ ਬਿਜਲੀ ਦੇ ਖੰਭਿਆਂ ਤੋਂ ਤਾਰਾਂ ਚੋਰੀ ਕਰ ਲਈਆਂ ਹਨ। ਜਿਸ ‘ਤੇ ਪੁਲਿਸ ਨੇ ਥਾਣਾ ਕੋਟਭਾਈ ‘ਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ‘ਤੇ ਪੰਜਾਬ ‘ਚ ਖੁੱਲ੍ਹਣਗੇ ਸਕੂਲ, ਸਿੱਖਿਆ ਵਿਭਾਗ ਨੇ ਜਾਰੀ ਕੀਤੇ ਹੁਕਮ, ਸਮੇਂ ‘ਚ ਵੀ ਕੀਤਾ ਗਿਆ ਬਦਲਾਅ
ਪੁਲਿਸ ਪਾਰਟੀ ਨੇ ਤਫ਼ਤੀਸ਼ ਦੌਰਾਨ ਮਾਮਲੇ ਵਿੱਚ ਗੁਰਮੇਲ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਕਸ਼ਮੀਰ ਸਿੰਘ ਪੁੱਤਰ ਅਰਜੁਨ ਸਿੰਘ ਵਾਸੀ ਵਿਰਕ ਕਲਾਂ ਬਠਿੰਡਾ ਅਤੇ ਜਸਕਰਨ ਸਿੰਘ ਉਰਫ਼ ਜੱਸਾ ਪੁੱਤਰ ਗੇਜੀ ਵਾਸੀ ਪਿੰਡ ਰੁਪਾਣਾ ਨੂੰ ਨਾਮਜ਼ਦ ਕਰਕੇ ਗੁਰਮੇਲ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਜਸਕਰਨ ਸਿੰਘ ਉਰਫ ਜੱਸਾ ਜੋ ਪਹਿਲਾਂ ਹੀ ਥਾਣਾ ਲੱਖੇਵਾਲੀ ਵਿੱਚ ਦਰਜ ਕੇਸ ਵਿੱਚ ਰਿਮਾਂਡ ’ਤੇ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਹ ਇਹ ਚੋਰੀ ਦੀਆਂ ਤਾਰਾਂ ਸਕਰੈਪ ਡੀਲਰ ਸੁਸ਼ੀਲ ਕੁਮਾਰ ਉਰਫ਼ ਸੰਨੀ ਪੁੱਤਰ ਮੁਰਾਰੀ ਲਾਲਾ ਵਾਸੀ ਗਿੱਦੜਬਾਹਾ, ਧੰਨਾ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਕੋਟਭਾਈ ਅਤੇ ਗੁਰਮੀਤ ਸਿੰਘ ਨਿੱਕਾ ਪੁੱਤਰ ਗੁਰਦੇਵ ਸਿੰਘ ਵਾਸੀ ਵਿਰਕ ਖੁਰਦ (ਬਠਿੰਡਾ) ਨੂੰ ਵੇਚਦੇ ਸਨ। ਜਿਸ ‘ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸਕਰੈਪ ਦੇ ਕੰਮ ‘ਚ ਸ਼ਾਮਲ ਉਪਰੋਕਤ ਤਿੰਨਾਂ ਵਿਅਕਤੀਆਂ ਨੂੰ ਮਾਮਲੇ ‘ਚ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”