ਬੀਤੀ ਰਾਤ ਹਰਿਆਣਾ ਦੇ ਗੁਰੂਗ੍ਰਾਮ ਰੇਲਵੇ ਸਟੇਸ਼ਨ ‘ਤੇ ਹੰਗਾਮਾ ਹੋ ਗਿਆ। ਨਵੇਂ ਸਾਲ ‘ਤੇ ਹਜ਼ਾਰਾਂ ਸ਼ਰਧਾਲੂ ਖਾਟੂਸ਼ਿਆਮ ‘ਚ ਬਾਬਾ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਰੇਲਵੇ ਸਟੇਸ਼ਨ ‘ਤੇ ਪਹੁੰਚੇ। ਰੇਲਗੱਡੀ ਦਾ ਦਰਵਾਜ਼ਾ ਨਾ ਖੁੱਲ੍ਹਣ ‘ਤੇ ਲੋਕਾਂ ਨੇ ਗੁੱਸੇ ‘ਚ ਆ ਕੇ ਰੇਲਵੇ ਟਰੈਕ ‘ਤੇ ਬੈਠ ਕੇ ਟ੍ਰੈਕ ਜਾਮ ਕਰ ਦਿੱਤਾ। ਰੇਲਵੇ ਪੁਲਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਲੋਕਾਂ ਨੂੰ ਹਟਾਇਆ। ਟਰੇਨ ‘ਤੇ ਪਥਰਾਅ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।
ਜਾਣਕਾਰੀ ਅਨੁਸਾਰ ਦਿੱਲੀ ਸਰਾਏ ਰੋਹਿਲਾ ਤੋਂ ਉਦੈਪੁਰ ਸ਼ਹਿਰ ਜਾ ਰਹੀ ਚੇਤਕ ਐਕਸਪ੍ਰੈਸ ਰੇਲ ਗੱਡੀ ਦਿੱਲੀ ਤੋਂ ਹੀ ਲੋਡ ਕਰਕੇ ਆਈ ਸੀ। ਰਾਤ ਨੂੰ ਜਦੋਂ ਟਰੇਨ ਗੁਰੂਗ੍ਰਾਮ ਰੇਲਵੇ ਸਟੇਸ਼ਨ ‘ਤੇ ਪਹੁੰਚੀ ਤਾਂ ਅੰਦਰ ਬੈਠੇ ਯਾਤਰੀਆਂ ਨੇ ਡੱਬਿਆਂ ਦੇ ਦਰਵਾਜ਼ੇ ਨਹੀਂ ਖੋਲ੍ਹੇ। ਇਸ ਕਾਰਨ ਟਰੇਨ ‘ਚ ਚੜ੍ਹਨ ਲਈ ਖੜ੍ਹੇ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਵੱਡੀ ਗਿਣਤੀ ‘ਚ ਲੋਕਾਂ ਨੇ ਰੇਲ ਪਟੜੀ ‘ਤੇ ਰੇਲ ਗੱਡੀ ਅੱਗੇ ਖੜ੍ਹ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਗੁੱਸੇ ‘ਚ ਆਏ ਮੁਸਾਫਰਾਂ ਨੇ ਕਰੀਬ ਇਕ ਘੰਟੇ ਤੱਕ ਟਰੇਨ ਰੋਕੀ। ਉਹ ਸਿਰਫ ਇਕ ਗੱਲ ‘ਤੇ ਅੜੇ ਰਹੇ ਕਿ ”ਖਟੁਸ਼ਿਆਮ ਜਾਣਾ ਹੈ, ਖਾਟੂਸ਼ਿਆਮ ਜਾਣਾ ਹੈ”। ਇਸ ਕਾਰਨ ਟਰੇਨ ‘ਚ ਸਫਰ ਕਰਨ ਵਾਲੇ ਲੋਕਾਂ ਨੂੰ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰੇਲਵੇ ਪੁਲਿਸ ਵੀ ਭੀੜ ਅੱਗੇ ਬੇਵੱਸ ਨਜ਼ਰ ਆਈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .