ਝਾਰਖੰਡ ਦੇ ਚਾਈਬਾਸਾ ਦੇ ਨੌਜਵਾਨ ਦੀ 2 ਜਨਵਰੀ ਨੂੰ ਇਟਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਰਾਮ ਕੁਮਾਰ ਰਾਊਤ ਵਜੋਂ ਹੋਈ ਹੈ। ਰਾਮ ਕੁਮਾਰ ਪੜ੍ਹਾਈ ਲਈ ਇਟਲੀ ਗਿਆ ਸੀ। ਪੱਛਮੀ ਸਿੰਘਭੂਮ ਜ਼ਿਲੇ ਦੇ ਨੋਵਾਮੁੰਡੀ ਬਲਾਕ ਅਧੀਨ ਗੁਵਾ ‘ਚ ਸਥਿਤ ਨਾਨਕ ਨਗਰ ਨਿਵਾਸੀ ਪ੍ਰਭੂ ਨਰਾਇਣ ਰਾਉਤ ਦੇ ਘਰ ਪੁੱਤਰ ਦੀ ਮੌਤ ਦੀ ਖਬਰ ‘ਤੋਂ ਬਾਅਦ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਕਾਫੀ ਚਿੰਤਤ ਹਨ। 5 ਦਿਨ ਬੀਤ ਜਾਣ ਤੋਂ ਬਾਅਦ ਵੀ ਰਾਮ ਕੁਮਾਰ ਦੀ ਲਾਸ਼ ਭਾਰਤ ਨਹੀਂ ਲਿਆਂਦੀ ਗਈ। ਜਿਸ ਕਾਰਨ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਹਰ ਕੋਈ ਚਿੰਤਤ ਹੈ ਕਿ ਕਿਸੇ ਤਰ੍ਹਾਂ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।
ਇਸ ਸਬੰਧੀ ਮ੍ਰਿਤਕ ਰਾਮ ਕੁਮਾਰ ਰਾਊਤ ਦੇ ਚਾਚਾ ਪ੍ਰਕਾਸ਼ ਰਾਊਤ ਨੇ ਦੱਸਿਆ ਕਿ ਉਸ ਦਾ ਭਤੀਜਾ ਪਿਛਲੇ ਇਕ ਸਾਲ ਤੋਂ ਇਟਲੀ ਪੜ੍ਹਨ ਲਈ ਗਿਆ ਹੋਇਆ ਸੀ। ਉਹ ਆਪਣੀ ਪੜ੍ਹਾਈ ਕਰਨ ਲਈ ਇਟਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ। 2 ਜਨਵਰੀ ਨੂੰ ਮਕਾਨ ਮਾਲਕ ਨੇ ਫੋਨ ਕਰਕੇ ਦੱਸਿਆ ਸੀ ਕਿ ਰਾਮ ਕੁਮਾਰ ਰਾਉਤ ਦੀ ਘਰ ਦੇ ਬਾਥਰੂਮ ਵਿੱਚ ਡਿੱਗਣ ਨਾਲ ਮੌਤ ਹੋ ਗਈ ਹੈ। ਖ਼ਬਰ ਸੁਣਦੇ ਹੀ ਉਨ੍ਹਾਂ ਦੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ : ਹਵਾਈ ਜਹਾਜ਼ ਦਾ ਦਰਵਾਜ਼ਾ ਟੁੱਟਣ ਮਗਰੋਂ ਅਮਰੀਕਾ ਦਾ ਵੱਡਾ ਐਕਸ਼ਨ, 170 ‘ਤੋਂ ਵੱਧ 737 ਮੈਕਸ ਜਹਾਜ਼ਾਂ ਦੀ ਉਡਾਣ ‘ਤੇ ਲਗਾਈ ਰੋਕ
ਮ੍ਰਿਤਕ ਦੇ ਪਿਤਾ ਪ੍ਰਭੂ ਨਰਾਇਣ ਰਾਉਤ ਨੇ ਚਾਈਬਾਸਾ ਦੀ ਡਿਪਟੀ ਕਮਿਸ਼ਨਰ ਅਨੰਨਿਆ ਮਿੱਤਲ ਨਾਲ ਮੁਲਾਕਾਤ ਕਰਕੇ ਆਪਣੇ ਪੁੱਤਰ ਦੀ ਲਾਸ਼ ਲਿਆਉਣ ਦੀ ਬੇਨਤੀ ਕੀਤੀ ਹੈ। ਅਜੇ ਤੱਕ ਮ੍ਰਿਤਕ ਦੀ ਲਾਸ਼ ਭਾਰਤ ਨਹੀਂ ਲਿਆਂਦੀ ਗਈ ਹੈ। ਘਟਨਾ ਸਬੰਧੀ ਰਾਮ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਕਿਵੇਂ ਹੋਈ, ਫਿਲਹਾਲ ਉਹ ਡਿਪਟੀ ਕਮਿਸ਼ਨਰ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਲੜਕੇ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”