12thFail Highest Rated Imdb: ਫਿਲਮਕਾਰ ਵਿਧੂ ਵਿਨੋਦ ਚੋਪੜਾ ਦੀ ’12ਵੀਂ ਫੇਲ’ ਨੇ ਇਕ ਹੋਰ ਨਵੀਂ ਜਿੱਤ ਹਾਸਲ ਕੀਤੀ ਹੈ। ਇਹ ਫਿਲਮ 2023 ਵਿੱਚ ਰਿਲੀਜ਼ ਹੋਈਆਂ ਫਿਲਮਾਂ ਵਿੱਚੋਂ ਸਭ ਤੋਂ ਵੱਧ ਰੇਟਿੰਗ ਵਾਲੀ ਫਿਲਮ ਬਣ ਗਈ ਹੈ। ਵਿਕਰਾਂਤ ਮੈਸੀ ਸਟਾਰਰ ਬਾਇਓਗ੍ਰਾਫਿਕਲ ਡਰਾਮਾ ਫਿਲਮ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਤੁਹਾਨੂੰ ਦੱਸ ਦੇਈਏ ਕਿ ’12ਵੀਂ ਫੇਲ’ ਹੁਣ IMDb ‘ਤੇ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਰੇਟ ਕਰਨ ਵਾਲੀ ਭਾਰਤੀ ਫਿਲਮ ਬਣ ਗਈ ਹੈ। ਇਸ ਨੇ ਸ਼ਾਹਰੁਖ ਖਾਨ ਦੀ ‘ਡੰਕੀ’, ‘ਓਐਮਜੀ-2’, ‘ਜਵਾਨ’, ‘ਪਠਾਨ’ ਅਤੇ ਇੱਥੋਂ ਤੱਕ ਕਿ ਰਣਬੀਰ ਕਪੂਰ-ਬੌਬੀ ਦਿਓਲ ਦੀ ‘ਐਨੀਮਲ’ ਨੂੰ ਵੀ ਪਿੱਛੇ ਛੱਡ ਦਿੱਤਾ ਹੈ।
12thFail Highest Rated Imdb
IMDb ‘ਤੇ ਚੋਟੀ ਦੀਆਂ 250 ਭਾਰਤੀ ਫਿਲਮਾਂ ਦੀ ਸੂਚੀ ‘ਚ 12ਵੀਂ ਫੇਲ ਪਹਿਲੇ ਨੰਬਰ ‘ਤੇ ਹੈ। ਇਸ ਫਿਲਮ ਨੂੰ ਦਸ ਵਿੱਚੋਂ 9.2 ਦੀ ਰੇਟਿੰਗ ਦਿੱਤੀ ਗਈ ਹੈ। 12ਵੀਂ ਫੇਲ ਤੋਂ ਇਲਾਵਾ, ਬਾਕੀ ਚਾਰ ਫਿਲਮਾਂ ਵਿੱਚ 1993 ਦੀ ਐਨੀਮੇਟਡ ਫਿਲਮ ਰਾਮਾਇਣ: ਦ ਲੀਜੈਂਡ ਆਫ ਪ੍ਰਿੰਸ ਰਾਮ, ਮਣੀ ਰਤਨਮ ਦੀ ਨਾਇਕਨ, ਰਿਸ਼ੀਕੇਸ਼ ਮੁਖਰਜੀ ਦੀ ਗੋਲ-ਮਾਲ ਅਤੇ ਅਭਿਨੇਤਾ ਆਰ ਮਾਧਵਨ ਦੀ ਨਿਰਦੇਸ਼ਿਤ ਪਹਿਲੀ ਫਿਲਮ ਰਾਕੇਟਰੀ: ਦ ਨਾਂਬੀ ਇਫੈਕਟ ਸ਼ਾਮਲ ਹਨ। ’12ਵੀਂ ਫੇਲ’ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਸਟਾਰਰ ਫਿਲਮ ‘ਡੰਕੀ’ ਅਤੇ ਅਕਸ਼ੇ ਕੁਮਾਰ ਦੀ OMG 2 ਨੂੰ 7.6 ਰੇਟਿੰਗ ਮਿਲੀ ਹੈ। ਸਿਧਾਰਥ ਮਲਹੋਤਰਾ ਦੀ ਫਿਲਮ ‘ਮਿਸ਼ਨ ਮਜਨੂੰ’ ਨੂੰ 7.1 ਦੀ ਰੇਟਿੰਗ ਦਿੱਤੀ ਗਈ ਹੈ। ਸ਼ਾਹਰੁਖ ਦੀ ਦੂਜੀ ਫਿਲਮ ‘ਜਵਾਨ’ ਨੂੰ 7 ਰੇਟਿੰਗ ਮਿਲੇ ਹਨ। ਹਾਲ ਹੀ ‘ਚ ਰਿਲੀਜ਼ ਹੋਈਆਂ ਰਣਬੀਰ ਕਪੂਰ ਸਟਾਰਰ ਫਿਲਮਾਂ ‘ਐਨੀਮਲ’, ‘ਟਾਈਗਰ-3’ ਅਤੇ ‘ਗਾਂਧੀ ਗੋਡਸੇ ਏਕ ਯੁੱਧ’ ਨੂੰ 6.8 ਰੇਟਿੰਗ ਮਿਲੀ ਹੈ। ਰਣਵੀਰ ਸਿੰਘ ਸਟਾਰਰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ 6.7 ਰੇਟਿੰਗ ਦਿੱਤੀ ਗਈ ਹੈ ਜਦਕਿ ‘ਤੂ ਝੂਠੀ ਮੈਂ ਮੱਕਾਰ’ ਨੂੰ 6 ਰੇਟਿੰਗ ਦਿੱਤੀ ਗਈ ਹੈ। ‘ਦਿ ਆਰਚੀਜ਼’ ਨੂੰ 5.9 ਰੇਟਿੰਗ ਮਿਲੀ ਹੈ ਜਦਕਿ ਸੰਨੀ ਦਿਓਲ ਦੀ ‘ਗਦਰ 2’ ਨੂੰ 5.2 ਰੇਟਿੰਗ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
9.2 ਦੀ ਰੇਟਿੰਗ ਦੇ ਨਾਲ, 12ਵੀਂ ਫੇਲ ਨਾ ਸਿਰਫ ਬਾਲੀਵੁੱਡ ਬਲਕਿ 2023 ਦੀਆਂ ਕੁਝ ਹਾਲੀਵੁੱਡ ਬਲਾਕਬਸਟਰਾਂ ਤੋਂ ਵੀ ਅੱਗੇ ਹੈ। ਇਨ੍ਹਾਂ ਫਿਲਮਾਂ ਵਿੱਚੋਂ ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ ਨੂੰ 8.6 ਰੇਟਿੰਗ, ਕ੍ਰਿਸਟੋਫਰ ਨੋਲਨ ਦੀ ਓਪਨਹਾਈਮਰ ਨੂੰ 8.4 ਰੇਟਿੰਗ, ਗਾਰਡੀਅਨਜ਼ ਆਫ ਦਾ ਗਲੈਕਸੀ ਵਾਲਿਊਮ-3 ਨੂੰ 7.9 ਰੇਟਿੰਗ ਦਿੱਤੀ ਗਈ ਹੈ। ਜਦੋਂ ਕਿ ਮਾਰਟਿਨ ਸਕੋਰਸੇਸ ਦੇ ਕਿਲਰਜ਼ ਆਫ ਦਾ ਫਲਾਵਰ ਮੂਨ ਨੂੰ 7.8 ਰੇਟਿੰਗ, ਜੌਨ ਵਿਕ: ਚੈਪਟਰ-4 ਨੂੰ 7.7 ਰੇਟਿੰਗ ਅਤੇ ਗ੍ਰੇਟਾ ਗਰਵਿਗ ਦੀ ਬਾਰਬੀ ਨੂੰ 6.9 ਰੇਟਿੰਗ ਮਿਲੀ ਹੈ। ’12ਵੀਂ ਫੇਲ’ ਅਨੁਰਾਗ ਪਾਠਕ ਦੀ ਕਿਤਾਬ ‘ਤੇ ਆਧਾਰਿਤ ਫਿਲਮ ਹੈ। ਇਸ ਵਿੱਚ ਵਿਕਰਾਂਤ ਮੈਸੀ ਅਤੇ ਮੇਧਾ ਸ਼ੰਕਰ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਇਹ ਕਹਾਣੀ ਆਈਏਐਸ ਅਧਿਕਾਰੀ ਮਨੋਜ ਕੁਮਾਰ ਦੀ ਜ਼ਿੰਦਗੀ ‘ਤੇ ਆਧਾਰਿਤ ਹੈ। ਫਿਲਮ ਦਿਖਾਉਂਦੀ ਹੈ ਕਿ ਕਿਸ ਤਰ੍ਹਾਂ ਉਸ ਦੀ ਪਤਨੀ ਸ਼ਰਧਾ ਜੋਸ਼ੀ ਉਸ ਦੀ ਜ਼ਿੰਦਗੀ ਵਿਚ ਰੋਸ਼ਨੀ ਦਾ ਕੰਮ ਕਰਦੀ ਹੈ। 12ਵੀਂ ਫੇਲ ਨੇ ਦੁਨੀਆ ਭਰ ‘ਚ 67 ਕਰੋੜ ਰੁਪਏ ਦੀ ਕਮਾਈ ਕੀਤੀ, ਇਸ ਫਿਲਮ ਨੂੰ ਦਰਸ਼ਕਾਂ ਵਲੋਂ ਕਾਫੀ ਤਾਰੀਫ ਅਤੇ ਪਿਆਰ ਮਿਲਿਆ ਹੈ।