ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਵੀਰਵਾਰ ਸਵੇਰੇ ਪੰਜਾਬ ਵਿੱਚ ਛਾਪੇਮਾਰੀ ਕੀਤੀ। ਪੰਜਾਬ ‘ਚ NIA ਨੇ ਬ.ਦਮਾ.ਸ਼ ਹੈਰੀ ਮੌੜ ਦੇ ਘਰ ਛਾਪਾ ਮਾਰਿਆ।ਟੀਮਾਂ ਸਵੇਰੇ ਕਰੀਬ 5 ਵਜੇ ਹੈਰੀ ਮੌੜ ਦੇ ਘਰ ਪਹੁੰਚੀਆਂ। ਪਹਿਲਾਂ ਹੈਰੀ ਮੌੜ ਦੇ ਪਰਿਵਾਰਕ ਮੈਂਬਰਾਂ ਦੀ ਇੰਟਰਵਿਊ ਲਈ ਗਈ ਅਤੇ ਕਾਫੀ ਦੇਰ ਤੱਕ ਘਰ ਦੀ ਤਲਾਸ਼ੀ ਵੀ ਲਈ ਗਈ। ਇਸ ਤੋਂ ਬਾਅਦ ਹੈਰੀ ਮੌੜ ਦੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬ.ਦਮਾ.ਸ਼ ਇਸ ਸਮੇਂ ਜੇਲ੍ਹ ਵਿੱਚ ਹੈ।
ਦੱਸ ਦੇਈਏ ਕਿ ਹੈਰੀ ਮੌੜ ਦਾ ਨਾਂ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। NIA ਦੀ ਟੀਮ ਸਵੇਰੇ 5 ਵਜੇ ਉਸ ਦੇ ਘਰ ਪਹੁੰਚੀ। ਇਸ ਤੋਂ ਪਹਿਲਾਂ ਹੀ ਬਠਿੰਡਾ ਪੁਲਿਸ ਹੈਰੀ ਮੌੜ ਦੇ ਘਰ ਪਹੁੰਚ ਗਈ ਅਤੇ ਘਰ ਨੂੰ ਘੇਰ ਲਿਆ। ਟੀਮ ਨੇ ਘਰ ਦੀ ਤਲਾਸ਼ੀ ਲਈ, ਪਰਿਵਾਰਕ ਮੈਂਬਰਾਂ ਤੋਂ ਕਈ ਸਵਾਲ ਪੁੱਛੇ ਅਤੇ ਘਰ ਨੂੰ ਸੀਲ ਕਰ ਦਿੱਤਾ। NIA ਨੇ ਘਰ ਦੇ ਬਾਹਰ ਸੀਲ ‘ਤੇ ਵੀ ਆਪਣੀ ਮੋਹਰ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ : ਦੁਕਾਨ ਦੇ ਤਾਲੇ ਤੋੜ ਕੇ ਨਕਦੀ ਤੇ 3 ਲੱਖ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਕੀਤੀਆਂ ਚੋਰੀ, ਘਟਨਾ CCTV ‘ਚ ਕੈਦ
ਇਸ ਦੇ ਨਾਲ ਹੀ ਇੱਕ ਟੀਮ ਫ਼ਿਰੋਜ਼ਪੁਰ ਵੀ ਪਹੁੰਚ ਗਈ ਹੈ। ਇੱਥੇ ਦੋ ਘਰਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ ਦਾ ਘਰ ਦੱਸਿਆ ਜਾ ਰਿਹਾ ਹੈ। NIA ਨੇ ਕੁਝ ਦਿਨ ਪਹਿਲਾਂ ਹੈਰੀ ਮੌੜ ਦੇ ਘਰ ਵੀ ਛਾਪਾ ਮਾਰਿਆ ਸੀ। ਪੰਜਾਬ ਦੀ ਜੇਲ੍ਹ ਵਿੱਚ ਬੰਦ ਬ.ਦਮਾ.ਸ਼ ਮੂਲ ਰੂਪ ਵਿੱਚ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪੰਜਾਬ ਦੀ ਜੇਲ੍ਹ ਵਿੱਚ ਬੰਦ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”