ਚੰਡੀਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਸੰਘਣੀ ਧੁੰਦ ਕਾਰਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਈ ਉਡਾਣਾਂ ਰੱਦ ਕੀਤੀਆਂ ਜਾ ਰਹੀਆਂ ਹਨ। ਦਿਨ ਵੇਲੇ ਕਾਫੀ ਦੇਰ ਤੱਕ ਧੁੰਦ ਪੈ ਰਹੀ ਹੈ। ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਕਾਰਨ ਫਲਾਈਟਾਂ ਦੇ ਟੇਕ-ਆਫ ਅਤੇ ਲੈਂਡਿੰਗ ‘ਚ ਦਿੱਕਤਾਂ ਆ ਰਹੀਆਂ ਹਨ। ਅੰਕੜਿਆਂ ਮੁਤਾਬਕ ਇਸ ਵਾਰ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਜ਼ਿਆਦਾ ਉਡਾਣਾਂ ਰੱਦ ਹੋਈਆਂ ਹਨ।
ਸਾਲ 2022 (ਦਸੰਬਰ) ਵਿੱਚ ਜਿੱਥੇ 63 ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਜਦੋਂ ਕਿ ਸਾਲ 2023 ਵਿੱਚ ਵੱਖ-ਵੱਖ ਕਾਰਨਾਂ ਕਰਕੇ 57 ਉਡਾਣਾਂ ਨੂੰ ਰੱਦ ਕਰਨਾ ਪਿਆ ਸੀ। ਇਸ ਸਾਲ ਜਨਵਰੀ ਵਿੱਚ ਹੁਣ ਤੱਕ 113 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਜਾਣਕਾਰੀ ਮੁਤਾਬਕ ਇਸ ਸਾਲ ਉਡਾਣਾਂ ਰੱਦ ਹੋਣ ਤੋਂ ਇਲਾਵਾ ਉਡਾਣਾਂ ‘ਚ ਦੇਰੀ ਵੀ ਇਕ ਵੱਡਾ ਕਾਰਨ ਬਣ ਗਈ ਹੈ।
ਜਨਵਰੀ ‘ਚ ਹੁਣ ਤੱਕ 370 ਉਡਾਣਾਂ ‘ਚ ਦੇਰੀ ਹੋਈ ਹੈ, ਜਦਕਿ ਸਾਲ 2022 ‘ਚ 411 ਉਡਾਣਾਂ ‘ਚ ਦੇਰੀ ਹੋਈ ਹੈ, ਇਸ ਤੋਂ ਇਲਾਵਾ ਸਾਲ 2023 ‘ਚ ਸਿਰਫ 67 ਉਡਾਣਾਂ ‘ਚ ਦੇਰੀ ਹੋਈ ਹੈ। ਅੰਕੜੇ ਦੱਸਦੇ ਹਨ ਕਿ ਕਈ ਉਡਾਣਾਂ ਨੂੰ ਡਾਇਵਰਟ ਕਰਨਾ ਪਿਆ। ਸਾਲ 2022 ਵਿੱਚ ਚੰਡੀਗੜ੍ਹ ਆਉਣ ਵਾਲੀਆਂ 7 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਸੀ। ਇਸੇ ਤਰ੍ਹਾਂ 2023 ਵਿੱਚ 9 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਸੀ, ਜਦੋਂ ਕਿ ਸਾਲ 2024 ਵਿੱਚ ਹੁਣ ਤੱਕ 10 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ‘ਪ੍ਰਾਣ ਪ੍ਰਤਿਸ਼ਠਾ’ ਤੋਂ ਪਹਿਲਾਂ ਰਾਮ ਮੰਦਿਰ ‘ਤੇ ਡਾਕ ਟਿਕਟ ਤੇ 48 ਪੰਨਿਆਂ ਦੀ ਕਿਤਾਬ ਕੀਤੀ ਜਾਰੀ
ਪਿਛਲੇ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 24 ਉਡਾਣਾਂ ਲੇਟ ਹੋਈਆਂ ਅਤੇ 4 ਉਡਾਣਾਂ ਨੂੰ ਰੱਦ ਕਰਨਾ ਪਿਆ। ਦਿੱਲੀ, ਮੁੰਬਈ ਅਤੇ ਬੈਂਗਲੁਰੂ ਲਈ ਉਡਾਣਾਂ ਰੱਦ ਕਰਨੀਆਂ ਪਈਆਂ। ਪੁਣੇ ਤੋਂ ਆਉਣ ਵਾਲੀ ਫਲਾਈਟ ਨੂੰ ਵੀ ਸੰਘਣੀ ਧੁੰਦ ਅਤੇ ਘੱਟ ਵਿਜ਼ੀਬਿਲਟੀ ਕਾਰਨ ਰੱਦ ਕਰਨਾ ਪਿਆ। ਅਧਿਕਾਰਤ ਸੂਤਰਾਂ ਦੀ ਮੰਨੀਏ ਤਾਂ ਹਵਾਈ ਆਵਾਜਾਈ ਦਾ ਵਧਣਾ ਵੀ ਫਲਾਈਟ ਰੱਦ ਅਤੇ ਦੇਰੀ ਦਾ ਵੱਡਾ ਕਾਰਨ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”