ਆਮ ਆਦਮੀ ਪਾਰਟੀ ਦੇ ਇਕ ਹੋਰ ਆਗੂ ਨੇ ਵਿਆਹ ਰਚਾਇਆ ਹੈ। ਪਾਰਟੀ ਦੇ ਨੇਤਾ ਰਹੇ ਹਿੰਮਤ ਸਿੰਘ ਸ਼ੇਰਗਿਲ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਉਨ੍ਹਾਂ ਨੇ ਬਰੰਪਟਨ ਵਿਚ ਸੁਖਮਨ ਕੌਰ ਨਾਲ ਲਾਵਾਂ ਲਈਆਂ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਦਿੱਤੀ ਹੈ।
ਵਿਆਹ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਵੀ ਸ਼ਾਮਲ ਹੋਏ। ਉਨ੍ਹਾਂ ਨੇ ਆਸ਼ੀਰਵਾਦ ਦੇਣ ਲਈ ਸਾਰੇ ਲੋਕਾਂ, ਦੋਵੇਂ ਮੰਤਰੀ ਤੇ ਸੀਐੱਮ ਪੰਜਾਬ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਸੂਬੇ ਦੀ ਸੱਤਾ ਵਿਚ 2022 ਵਿਚ ਆਮ ਆਦਮੀ ਪਾਰਟੀ ਕਾਬਜ਼ ਹੋਈ ਸੀ। ਉਸ ਸਰਕਾਰ ਵਿਚ ਕਾਫੀ ਮੰਤਰੀ ਤੇ ਵਿਧਾਇਕ ਨੌਜਵਾਨ ਸਨ। ਜਿਨ੍ਹਾਂ ਦੀ ਸਰਕਾਰ ਦੀ 2 ਸਾਲ ਦੀ ਸਮਾਂ ਮਿਆਦ ਵਿਚ ਵਿਆਹ ਹੋਇਆ ਹੈ।
ਦੱਸ ਦੇਈਏ ਕਿ ਹਿੰਮਤ ਸਿੰਘ ਸ਼ੇਰਗਿੱਲ ਮੂਲ ਤੌਰ ਤੋਂ ਚੰਡੀਗੜ੍ਹ ਦੇ ਰਹਿਣ ਵਾਲੇ ਹਨ।ਉਹ ਇਕ ਭਾਰਤੀ ਸਿਆਸਤਦਾਨ ਤੇ ਵਕੀਲ ਹਨ। ਉਹ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ। 2014 ਤੋਂ 2017 ਤੱਕ ਸਰਗਰਮ ਰਹੇ। ਉਨ੍ਹਾਂ ਨੇ 2014 ਵਿਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਵਿਚ ਆਪਣਾ ਪਹਿਲੀ ਚੋਣ ਲੜੀ ਪਰ ਅਸਫਲ ਰਹੇ। ਉਨ੍ਹਾਂ ਨੂੰ 28.15 ਫੀਸਦੀ ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੂੰ ਮਿਲੇਗਾ 2023 ਲਈ ‘ਬੈਸਟ ਕ੍ਰਿਕਟਰ ਆਫ ਦਿ ਈਅਰ’ ਦਾ ਐਵਾਰਡ, BCCI ਕਰੇਗਾ ਸਨਮਾਨਿਤ
ਉਹ 2014 ਤੋਂ 2017 ਤੱਕ ਆਮ ਆਦਮੀ ਪਾਰਟੀ ਦੇ ਕਾਨੂੰਨੀ ਸੈੱਲ ਦੇ ਮੁਖੀ ਸਨ। ਉਹ 2017 ਤੋਂ ਰਾਜਨੀਤੀ ਵਿਚ ਸਰਗਰਮ ਹਨ ਅਤੇ ਉਦੋਂ ਤੋਂ ਕਾਨੂੰਨ ਦੀ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਲਾਰੈਂਸ ਸਕੂਲ ਸਨਾਵਰ ਵਿਚ ਪੜ੍ਹਾਈ ਕੀਤੀ। ਫਿਰ ਕਾਨੂੰਨ ਦੀ ਡਿਗਰੀ ਹਾਸਲ ਕਰਨ ਲਈ ਯੂਨਾਈਟਿਡ ਕਿੰਗਡਮ ਚਲੇ ਗਏ।
ਵੀਡੀਓ ਲਈ ਕਲਿੱਕ ਕਰੋ –