ਲੋਕ ਕਈ ਵਾਰ ਕੁਝ ਕਾਰਨਾਂ ਤੋਂ ਨਵੇਂ ਦੋ ਜਾਂ 2 ਤੋਂ ਵੱਧ ਇੰਸਟਾਗ੍ਰਾਮ ਅਕਾਊਂਟ ਬਣਾ ਲੈਂਦੇ ਹਨ। ਹਾਲਾਂਕਿ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ ਹੋ। ਬਾਅਦ ਵਿਚ ਜਦੋਂ ਉਨ੍ਹਾਂ ਨੂੰ ਇਨ੍ਹਾਂ ਅਕਾਊਂਟਸ ਦੀ ਲੋੜ ਨਹੀਂ ਹੁੰਦੀ ਹੈ ਤਾਂ ਉਹ ਉਸ ਨੂੰ ਹਟਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਅਕਾਊਂਟ ਡਿਲੀਟ ਕਰਨ ਦੇ ਪ੍ਰੋਸੈਸ ਬਾਰੇ ਜਾਣਕਾਰੀ ਨਹੀਂ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਐਪ ਜਾਂ ਵੈੱਬਸਾਈਟ ਜ਼ਰੀਏ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਦਾ ਪ੍ਰੋਸੈੱਸ ਦੱਸਣ ਜਾ ਰਹੇ ਹਾਂ।
- ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਲਈ ਤੁਹਾਨੂੰ Instagram ਦੀ ਵੈੱਬਸਾਈਟ ਜਾਂ ਐਪ ਦਾ ਇਸਤੇਮਾਲ ਕਰਨਾ ਹੋਵੇਗਾ।
Instagram ਵੈੱਬਸਾਈਟ ਤੋਂ ਡਿਲੀਟ ਕਰੋ - Instagram ਦੀ ਵੈੱਬਸਾਈਟ ‘ਤੇ ਜਾਓ
- ਆਪਣੇ ਖਾਤੇ ਵਿਚ ਲਾਗ ਇਨ ਕਰੋ
- ਆਪਣੀ ਪ੍ਰੋਫਾਈਲ ‘ਤੇ ਜਾਓ
- ਅਧਿਕ ਵਿਕਲਪ ‘ਤੇ ਕਲਿਕ ਕਰੋ
- ‘ਸਹਾਇਤਾ ਤੇ ਸੈਟਿੰਗ’ ‘ਤੇ ਕਲਿੱਕ ਕਰੋ
- ‘ਪਰਸਨਲ ਡਿਟੇਲ’ ‘ਤੇ ਕਲਿੱਕ ਕਰੋ
- ‘”ਖਾਤਾ ਮਾਲਕੀ ਅਤੇ ਨਿਯੰਤਰਣ’ ‘ਤੇ ਕਲਿੱਕ ਕਰੋ।
- “ਐਕਟੀਵੇਸ਼ਨ ਅਤੇ ਹਟਾਓ” ‘ਤੇ ਕਲਿੱਕ ਕਰੋ।
- ਉਸ ਖਾਤੇ ‘ਤੇ ਕਲਿੱਕ ਕਰੋ ਜਿਸ ਨੂੰ ਤੁਸੀਂ ਹਟਾਉਣਾ ਚਾਹੁੰਦੇ ਹੋ
- ‘ਹਟਾਏ ਜਾਣ ਦੇ ਬਾਅਦ’ ‘ਤੇ ਕਲਿੱਕ ਕਰੋ
- ‘ਖਾਤਾ ਹਟਾਓ’ ਤੇ ਕਲਿੱਕ ਕਰੋ
- Instagram ਐਪ ਤੋਂ ਡਿਲੀਟ ਕਰੋ
- Instagram ਐਪ ਖੋਲ੍ਹੋ
- ਆਪਣੀ ਪ੍ਰੋਫਾਈਲ ‘ਤੇ ਜਾਓ।
- ‘ਜ਼ਿਆਦਾ ਵਿਕਲਪ’ ‘ਤੇ ਟੈਪ ਕਰੋ।
- ‘ਸੈਟਿੰਗ ਤੇ ਪ੍ਰਾਈਵੇਸੀ’ ‘ਤੇ ਟੈਪ ਕਰੋ।
- ‘ਅਕਾਊਂਟ ਸੈਂਟਰ’ ‘ਤੇ ਚੈਪ ਕਰੋ।
- ‘ਪਰਸਨਲ ਡਿਟੇਲ’ ‘ਤੇ ਟੈਪ ਕਰੋ।
- “ਖਾਤਾ ਮਲਕੀਅਤ ਅਤੇ ਕੰਟਰੋਲ” ‘ਤੇ ਟੈਪ ਕਰੋ।
- “ਸਰਗਰਮ ਕਰਨਾ ਅਤੇ ਮਿਟਾਉਣਾ” ‘ਤੇ ਟੈਪ ਕਰੋ।
- ਉਸ ਖਾਤੇ ‘ਤੇ ਟੈਪ ਕਰੋ ਜਿਸ ਨੂੰ ਹਟਾਉਣਾ ਚਾਹੁੰਦੇ ਹੋ।
- ‘ਹਟਾਏ ਜਾਣ ਦੇ ਬਾਅਦ’ ‘ਤੇ ਟੈਪ ਕਰੋ।
- ‘ਖਾਤਾ ਹਟਾਓ’ ‘ਤੇ ਟੈਪ ਕਰੋ।
ਤੁਹਾਡਾ ਖਾਤਾ 30 ਦਿਨਾਂ ਦੇ ਬਾਅਦ ਹਮੇਸ਼ਾ ਲਈ ਹਟਾ ਦਿੱਤਾ ਜਾਵੇਗਾ। ਤੁਹਾਡਾ ਖਾਤਾ ਹਟਾਉਣ ਦੇ ਬਾਅਦ ਤੁਸੀਂ ਆਪਣੇ ਖਾਤੇ ਵਿਚ ਸਟੋਰ ਕਿਸੇ ਕਿਸੇ ਵੀ ਜਾਣਕਾਰੀ ਨੂੰ ਐਕਸੈਸ ਕਰਨ ਦੇ ਯੋਗ ਨਹੀਂ ਹੋਵੋਗੇ, ਜਿਸ ਵਿੱਚ ਤੁਹਾਡੀਆਂ ਫੋਟੋਆਂ, ਵੀਡੀਓਜ਼, ਸੁਨੇਹਿਆਂ ਅਤੇ ਫਾਲੋਅਰਸ ਸ਼ਾਮਲ ਹਨ। ਜੇਕਰ ਤੁਸੀਂ ਆਪਣਾ ਖਾਤਾ ਹਟਾਉਣ ਦੇ ਬਾਅਦ ਆਪਣਾ ਮਨ ਬਦਲਦੇ ਹੋ, ਤਾਂ ਤੁਸੀਂ ਇਸਨੂੰ 30 ਦਿਨਾਂ ਦੇ ਅੰਦਰ ਮੁੜ ਪ੍ਰਾਪਤ ਕਰ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ –