ਕੜਾਕੇ ਦੀ ਠੰਢ ਤੇ ਸੰਘਣੀ ਧੁੰਦ ਦੌਰਾਨ ਰਾਤ ਦੇ ਸਮੇਂ ਡਿਊਟੀ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਹੁਣ ਚਾਹ, ਕੌਫੀ ਤੇ ਸੂਪ ਪੀਣ ਨੂੰ ਮਿਲੇਗਾ। ਇਸਦੇ ਇਲਾਵਾ ਉਬਲੇ ਹੋਏ ਆਂਡੇ ਵੀ ਖਾਣ ਦੇ ਲਈ ਦਿੱਤੇ ਜਾਣਗੇ। ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜੋ ਪੁਲਿਸ ਵੈਲਫੇਅਰ ਫ਼ੰਡ ਤੋਂ ਚਲਾਈ ਗਈ ਹੈ।

Bathinda Police special initiative
ਇਸ ਸਬੰਧੀ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਾਲ ਠੰਢ ਦਾ ਪ੍ਰਕੋਪ ਜ਼ਿਆਦਾ ਹੈ। ਧੁੰਦ ਵੀ ਬਹੁਤ ਜ਼ਿਆਦਾ ਵੱਧ ਗਈ ਹੈ। ਅਜਿਹੇ ਵਿੱਚ ਜਿੰਨੇ ਵੀ ਪੁਲਿਸ ਮੁਲਾਜ਼ਮ ਰਾਤ ਦੇ ਸਮੇਂ ਨਾਕਿਆਂ ‘ਤੇ ਡਿਊਟੀ ਤੇ ਗਸ਼ਤ ਕਰ ਰਹੇ ਹਨ ਉਨ੍ਹਾਂ ਦੇ ਲਈ ਇਹ ਸੇਵਾ ਉਪਲਬਧ ਕਰਵਾਈ ਗਈ ਹੈ ਤਾਂ ਜੋ ਉਨ੍ਹਾਂ ਦੀ ਐਨਰਜੀ ਦਾ ਲੈਵਲ ਬੂਸਟ ਹੋਵੇ ਅਤੇ ਇੰਨੀ ਠੰਢ ਵਿੱਚ ਵੀ ਉਹ ਆਪਣੀ ਡਿਊਟੀ ਪੂਰੇ ਚੌਕਸ ਹੋ ਕੇ ਕਰ ਸਕਣ।
ਇਹ ਵੀ ਪੜ੍ਹੋ: IG ਉਮਰਾਨੰਗਲ ਨੂੰ ਵੱਡੀ ਰਾਹਤ, ਹਾਈਕੋਰਟ ਵੱਲੋਂ 15 ਦਿਨਾਂ ‘ਚ ਮੁੜ ਡਿਊਟੀ ‘ਤੇ ਬਹਾਲੀ ਦੇ ਹੁਕਮ ਜਾਰੀ
ਇਸ ਤੋਂ ਅੱਗੇ ਐੱਸਐੱਸਪੀ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਵਿੱਚ ਇਹ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਸਮੇਂ-ਸਮੇਂ ‘ਤੇ ਅਫਸਰਾਂ ਦੀ ਡਿਊਟੀ ਲਗਾਈ ਜਾਂਦੀ ਹੈ ਤੇ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਕਿਹੜੇ ਦਿਨ ਚਾਹ, ਕੌਫੀ, ਸੂਪ ਜਾਂ ਫਿਰ ਉਬਲੇ ਆਂਡੇ ਦਿੱਤੇ ਜਾਣੇ ਹਨ।
ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”























