ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਂਕੋ ਨੇ ਪੁਲਾੜ ਵਿਚ ਰਹਿਣ ਦੀ ਕੁੱਲ ਮਿਆਦ ਦੇ ਮਾਮਲੇ ਵਿਚ ਇਕ ਨਵਾਂ ਰਿਕਾਰਡ ਬਣਾਇਆ ਹੈ।ਉਨ੍ਹਾਂ ਨੇ ਪੁਲਾੜ ਵਿਚ 878 ਦਿਨਾਂ ਦਾ ਸਭ ਤੋਂ ਵੱਧ ਸਮਾਂ ਬਿਤਾਇਆ ਹੈ।
ਦੱਸ ਦੇਈਏ ਕਿ 59 ਸਾਲਾ ਕੋਨੋਨੇਂਕੋ ਨੇ ਆਪਣੇ ਹੀ ਦੇਸ਼ ਦੇ ਪੁਲਾੜ ਯਾਤਰੀ ਗੇਨਾਡੀ ਪਡਾਲਕਾ ਦਾ ਰਿਕਾਰਡ ਤੋੜ ਦਿੱਤਾ ਹੈ, ਜਿਸ ਨੇ ਪੁਲਾੜ ਵਿੱਚ 878 ਦਿਨ ਤੋਂ ਵੱਧ ਸਮਾਂ ਬਿਤਾਇਆ ਸੀ।
ਇਹ ਵੀ ਪੜ੍ਹੋ : ਡੀਜੇ ‘ਤੇ ਗਾਣੇ ਨੂੰ ਲੈ ਕੇ ਮੈਰਿਜ ਪੈਲੇਸ ‘ਚ ਹੋਇਆ ਹੰਗਾਮਾ, ਰਾਊਂਡ ਫਾ/ਇਰ ‘ਚ ਇਕ ਨੌਜਵਾਨ ਜ਼ਖ਼ਮੀ
ਕੋਨੋਨੇਕੋ ਅਤੇ ਚੁਬ ਦਾ ਪੁਲਾੜ ਮਿਸ਼ਨ ਹੋਰ ਛੇ ਮਹੀਨਿਆਂ ਤੱਕ ਚੱਲੇਗਾ, ਜਿਸ ਤੋਂ ਬਾਅਦ ਉਹ 23 ਸਤੰਬਰ ਨੂੰ ਸੋਯੂਜ਼ ਐਮਐਸ-25 ‘ਤੇ ਧਰਤੀ ‘ਤੇ ਵਾਪਸ ਪਰਤਣਗੇ। ਇਸ ਸਮੇਂ ਦੌਰਾਨ, ਕੋਨੋਨੇਨਕੋ ਪੁਲਾੜ ਵਿੱਚ ਇੱਕ ਹਜ਼ਾਰ ਤੋਂ ਵੱਧ ਦਿਨ ਬਿਤਾਉਣ ਵਾਲੇ ਪਹਿਲੇ ਪੁਲਾੜ ਯਾਤਰੀ ਬਣ ਜਾਣਗੇ। ਮਿਸ਼ਨ ਦੇ ਪੂਰਾ ਹੋਣ ‘ਤੇ, ਕੋਨੋਨੇਨਕੋ ਦੀ ਸਪੇਸ ਵਿੱਚ ਕੁੱਲ ਮਿਆਦ 1110 ਦਿਨ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ –