ਭਾਰਤ ਨੂੰ 2008 ਵਿਚ ਅੰਡਰ 19 ਵਿਸ਼ਵ ਕੱਪ ਜਿਤਾਉਣ ਵਾਲੀ ਟੀਮ ਦਾ ਹਿੱਸਾ ਰਹੇ ਸੌਰਭ ਤਿਵਾਰੀ ਨੇ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਲਿਆ। 34 ਸਾਲਾ ਕ੍ਰਿਕਟਰ ਪਿਛਲੇ ਕੁਝ ਸਮੇਂ ਤੋਂ ਸੱਟ ਤੋਂ ਪ੍ਰੇਸ਼ਾਨ ਸਨ ਪਰ ਲਗਾਤਾਰ ਘਰੇਲੂ ਕ੍ਰਿਕਟ ਖੇਡ ਰਹੇ ਸਨ। ਹੁਣ ਉਨ੍ਹਾਂ ਨੇ ਕੌਮਾਂਤਰੀ ਕ੍ਰਿਕਟ ਤੇ ਪ੍ਰਥਮ ਸ਼੍ਰੇਣੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿਤਾ ਹੈ।
ਭਾਰਤ ਲਈ 3 ਵਨਡੇ ਮੈਚ ਖੇਡਣ ਵਾਲੇ ਸੌਰਭ ਫਿਲਹਾਲ ਜਮਸ਼ੇਦਪੁਰ ਦੀ ਟੀਮ ਦਾ ਹਿੱਸਾ ਹਨ ਤੇ ਰਣਜੀ ਟ੍ਰਾਫੀ ਦੇ ਮੌਜੂਦਾ ਐਡੀਸ਼ਨ ਵਿਚ ਖੇਡਦੇ ਨਜ਼ਰ ਆ ਰਹੇ ਹਨ। 15 ਫਰਵਰੀ ਤੋਂ ਝਾਰਖੰਡ ਤੇ ਰਾਜਸਥਾਨ ਵਿਚ ਸ਼ੁਰੂ ਹੋਣ ਜਾ ਰਹੇ ਰਣਜੀ ਮੁਕਾਬਲੇ ਵਿਚ ਉਹ ਆਖਰੀ ਵਾਰ ਖੇਡਦੇ ਨਜ਼ਰ ਆਉਣਗੇ। ਇਹ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੁਕਾਬਲਾ ਹੋਵੇਗਾ।
2010 ਵਿਚ ਆਸਟ੍ਰੇਲੀਆ ਖਿਲਾਫ ਡੈਬਿਊ ਕਰਨ ਵਾਲੇ ਸੌਰਭ ਨੇ ਦੱਸਿਆ ਕਿ ਰਾਸ਼ਟਰੀ ਟੀਮ ਵਿਚ ਜਗ੍ਹਾ ਨਾ ਮਿਲਣ ਤੋਂ ਬਹੁਤ ਦੁਖੀ ਹੈ। ਇਸ ਤੋਂ ਇਲਾਵਾ IPL ਵਿਚ ਵੀ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਹੈ। ਅਜਿਹੇ ਵਿਚ ਉਹ ਨੌਜਵਾਨ ਖਿਡਾਰੀਆਂ ਲਈ ਕ੍ਰਿਕਟ ਤੋਂ ਸੰਨਿਆ ਦਾ ਐਲਾਨ ਕਰ ਰਹੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ 18 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮਿਲੀ ਦੇ.ਹ , ਜਾਂਚ ਵਿਚ ਜੁਟੀ ਪੁਲਿਸ
ਸੌਰਭ ਨੇ ਕਿਹਾ ਕਿ ਅੱਜ ਇੰਨੇ ਲੰਬੇ ਸਫਰ ਨੂੰ ਅਲਵਿਦਾ ਕਹਿਣਾ ਥੋੜ੍ਹਾ ਮੁਸ਼ਕਲ ਜ਼ਰੂਰ ਹੈ ਪਰ ਮੈਨੂੰ ਇਹ ਵੀ ਪਤਾ ਹੈ ਕਿ ਇਸ ਫੈਸਲੇ ਦਾ ਇਹ ਬਿਲਕੁਲ ਸਹੀ ਸਮਾਂ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਹੋ ਸਕਦੇ ਜਾਂ ਫਿਰ IPL ਵਿਚ ਨਹੀਂ ਹੈ ਤਾਂ ਇਹੀ ਠੀਕ ਹੈ ਕਿ ਸੂਬੇ ਦੀ ਟੀਮ ਵਿਚ ਨੌਜਵਾਨ ਲੜਕਿਆਂ ਲਈ ਜਗ੍ਹਾ ਖਾਲੀ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ –