ਭਾਰਤੀ ਜਲ ਸੈਨਾ ਦੇ ਜਹਾਜ਼ ਤੋਂ ਇਕ ਨਾਵਿਕ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਨਾਵਿਕ ਦੀ ਪਛਾਣ ਸੀਮੈਨ-II ਰੈਂਕ ਦੇ ਸਾਹਿਲ ਵਰਮਾ ਵਜੋਂ ਹੋਈ ਹੈ। ਉਹ ਪਿਛਲੇ 6 ਦਿਨਾਂ ਤੋਂ 27 ਫਰਵਰੀ ਤੋਂ ਲਾਪਤਾ ਹੈ। 19 ਸਾਲ ਦਾ ਸਾਹਿਲ ਜੰਮੂ ਦਾ ਰਹਿਣ ਵਾਲਾ ਹੈ। ਉਹ 2022 ਵਿਚ ਭਾਰਤੀ ਨੇਵੀ ਵਿਚ ਸ਼ਾਮਲ ਹੋਇਆ ਸੀ।
ਭਾਰਤੀ ਨੇਵੀ ਅਫਸਰ ਦੇ ਪੱਛਮੀ ਜਲਸੈਨਾ ਨੇ ਬੀਤੇ ਦਿਨੀਂ ਇਸ ਦੀ ਜਾਣਕਾਰੀ ਦਿੱਤੀ। ਨੇਵੀ ਨੇ ਦੱਸਿਆ ਕਿ ਸਾਹਿਲ ਦੀ ਭਾਲ ਲਈ ਜਹਾਜ਼ਾਂ ਨਾਲ ਵੱਡੇ ਪੈਮਾਨੇ ‘ਤੇ ਸਰਚ ਮੁਹਿੰਮ ਚਲਾਈ ਗਈ ਹੈ। ਫੌਜ ਨੇ ਬੋਰਡ ਆਫ ਇਨਕੁਆਰੀ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਰਿਪੋਰਟ ਮੁਤਾਬਕ ਸਾਹਿਲ ਜਿਸ ਜਹਾਜ਼ ਤੋਂ ਲਾਪਤਾ ਹੈ, ਉਹ 25 ਫਰਵਰੀ ਨੂੰ ਕੋਚੀ ਤੋਂ ਰਵਾਨਾ ਹੋਈ ਸੀ। ਸਾਹਿਲ ਨੂੰ ਆਖਰੀ ਵਾਰ 25 ਫਰਵਰੀ ਨੂੰ ਜਹਾਜ਼ ‘ਤੇ ਦੇਖਿਆ ਗਿਆ ਸੀ। ਉਸ ਦੇ ਲਾਪਤਾ ਹੋਣ ਦੇ ਕਾਰਨ ਅਜੇ ਸਪੱਸ਼ਟ ਨਹੀਂ ਹਨ।
ਇਹ ਵੀ ਪੜ੍ਹੋ : ਭਾਰਤ ਤੇ ਇੰਗਲੈਂਡ ਦੀਆਂ ਟੀਮਾਂ ਪਹੁੰਚੀਆਂ ਧਰਮਸ਼ਾਲਾ, 7 ਮਾਰਚ ਤੋਂ ਖੇਡਿਆ ਜਾਵੇਗਾ ਪੰਜਵਾਂ ਟੈਸਟ ਮੈਚ
ਸਾਹਿਲ ਦੇ ਲਾਪਤਾ ਹੋਣ ਦੀ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੂੰ 29 ਫਰਵਰੀ ਨੂੰ ਦਿੱਤੀ ਗਈ। ਸਾਹਿਲ ਦੇ ਪਿਤਾ ਸੁਭਾਸ਼ ਚੰਦਰ ਨੇ ਦੱਸਿਆ ਕਿ ਸਾਨੂੰ 29 ਫਰਵਰੀ ਨੂੰ ਜਹਾਜ਼ ਦੇ ਕੈਪਟਨ ਦਾ ਫੋਨ ਆਇਆ ਸੀ। ਉਨ੍ਹਾਂ ਦੱਸਿਆ ਕਿ ਸਾਹਿਲ ਦਾ 27 ਫਰਵਰੀ ਦੇ ਬਾਅਦ ਕੁਝ ਪਤਾ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ –