ਪੰਜਾਬ ਦੇ ਮੋਹਾਲੀ ‘ਚ ਅੱਜ ਸੋਮਵਾਰ 4 ਮਾਰਚ ਨੂੰ ਇੱਕ ਮਾਲ ਦੇ ਬਾਹਰ ਕੁਝ ਬਦਮਾਸ਼ਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇੱਥੇ ਸਕਾਰਪੀਓ ਸਵਾਰ ਬਦਮਾਸ਼ਾਂ ਨੇ ਸੈਕਟਰ-67 ਸਥਿਤ ਸੀਪੀ-16 ਸ਼ਾਪਿੰਗ ਮਾਲ ਦੇ ਬਾਹਰ ਕਰੀਬ 18 ਰਾਊਂਡ ਫਾਇਰ ਕੀਤੇ। ਇਸ ਹਮਲੇ ਵਿੱਚ ਜੰਮੂ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਬਦਮਾਸ਼ ਚੰਡੀਗੜ੍ਹ ਰੋਡ ਵੱਲ ਫ਼ਰਾਰ ਹੋ ਗਏ।

Outside the mall in Mohali
ਜਾਣਕਾਰੀ ਅਨੁਸਾਰ ਰਾਜੇਸ਼ ਡੋਗਰਾ ਜਿਵੇਂ ਹੀ ਮਾਲ ਤੋਂ ਬਾਹਰ ਆਇਆ ਤਾਂ ਚਿੱਟੇ ਰੰਗ ਦੀ ਮਹਿੰਦਰਾ ਸਕਾਰਪੀਓ ਕਾਰ ‘ਚ ਸਵਾਰ ਬਦਮਾਸ਼ਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ SSP ਸੰਦੀਪ ਗਰਗ ਮੌਕੇ ’ਤੇ ਪੁੱਜੇ। ਪੁਲਿਸ ਟੀਮ ਨੇ ਮਾਲ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਮ੍ਰਿਤਕ ਰਾਜੇਸ਼ ਡੋਗਰਾ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਨੈਸ਼ਨਲ ਹਾਈਵੇਅ ‘ਤੇ NRI ਦਾ ਕ.ਤ.ਲ, ਵਿਆਹ ਵੇਖ ਕੇ ਵਾਪਸ ਆ ਰਿਹਾ ਸੀ ਨੌਜਵਾਨ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬਦਮਾਸ਼ ਦੋ ਗੱਡੀਆਂ ‘ਚ ਆਏ ਸਨ। ਸਕਾਰਪੀਓ ਕਾਰ ਦਾ ਜਾਅਲੀ ਨੰਬਰ ਸੀ। ਕਤਲ ਕਰਨ ਤੋਂ ਬਾਅਦ ਬਦਮਾਸ਼ ਗੱਡੀਆਂ ਵਿੱਚ ਚੰਡੀਗੜ੍ਹ ਰੋਡ ਵੱਲ ਰਵਾਨਾ ਹੋ ਗਏ। ਪੁਲਿਸ ਨੂੰ ਮੌਕੇ ਤੋਂ 32 ਬੋਰ ਦੇ ਅਸਲੇ ਦੇ ਕਰੀਬ 15 ਖੋਲ ਮਿਲੇ ਹਨ। ਮੁਲਜ਼ਮਾਂ ਨੂੰ ਫੜਨ ਲਈ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























