ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ ‘ਤੇ ਬਹਿਸ ਹੋ ਰਹੀ ਹੈ। ਇਸ ਵਿਚ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਬੋਲਣ ਲਈ ਖੜ੍ਹੇ ਹੋਏ ਤਾਂ ਉਨ੍ਹਾਂ ਨੇ ਸਪੀਕਰ ਕੁਲਤਾਰ ਸੰਧਵਾਂ ਨੂੰ ਤਾਲਾ-ਚਾਬੀ ਦਾ ਲਿਫਾਫਾ ਗਿਫਟ ਕਰ ਦਿੱਤਾ।
CM ਮਾਨ ਨੇ ਕਿਹਾ ਕਿ ਮੈਂ ਸੱਚ ਬੋਲਾਂਗਾ ਤਾਂ ਵਿਰੋਧੀ ਭੱਜ ਜਾਣਗੇ। ਇਸ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਰੋਧ ਪ੍ਰਗਟਾਇਆ। ਸਦਨ ਵਿਚ ਇਸ ਗੱਲ ‘ਤੇ ਬਹੁਤ ਹੰਗਾਮਾ ਹੋਇਆ। ਸੀਐੱਮ ਤੇ ਬਾਜਵਾ ਵਿਚ ਜ਼ੁਬਾਨੀ ਜੰਗ ਹੋਈ। ਲਗਭਗ ਅੱਧੇ ਘੰਟੇ ਤੱਕ ਬਹਿਸ ਹੁੰਦੀ ਰਹੀ। ਉਸ ਦੇ ਬਾਅਦ ਸਪੀਕਰ ਨੇ 15 ਮਿੰਟ ਲਈ ਸਦਨ ਮੁਲਤਵੀ ਕਰ ਦਿੱਤਾ। 15 ਮਿੰਟ ਦੇ ਬਾਅਦ ਸਦਨ ਫਿਰ ਤੋਂ ਸ਼ੁਰੂ ਕੀਤਾ ਗਿਆ।
ਸੀਐੱਮ ਮਾਨ ਨੇ ਸਪੀਕਰ ਸੰਧਵਾਂ ਨੂੰ ਕਿਹਾ ਉਹ ਸਦਨ ਵਿਚ ਦੋ ਤਾਲੇ ਲੈ ਕੇ ਆਏ ਸਨ। ਇਕ ਤਾਲਾ ਤੁਹਾਨੂੰ ਦਿੱਤਾ ਸੀ ਜਦੋਂ ਕਿ ਦੂਜਾ ਉਨ੍ਹਾਂ ਕੋਲ ਸੀ ਤਾਂ ਕਿ ਆਪਣਾ ਵੀ ਕੋਈ ਬਾਹਰ ਨਾ ਜਾ ਸਕੇ। ਉਨ੍ਹਾਂ ਵਿਰੋਧੀਆਂ ‘ਤੇ ਇਸ਼ਾਰਾ ਕਰਦੇ ਹੋਏ ਕਿਹਾ ਕਿ ਲੋਕਾਂ ਨੇ ਇਸ ਲਈ ਨਹੀਂ ਚੁਣਿਆ ਤਾਂ ਕਿ ਅਜਿਹਾ ਕਰਨ। ਸਾਰਿਆਂ ਨੂੰ ਟੀਵੀ ‘ਤੇ ਆਉਣ ਦਾ ਕ੍ਰੇਜ਼ ਹੈ। ਸੁਖਪਾਲ ਖਹਿਰਾ ਜੋ ਬਾਹਰ ਜਾਂਦੇ ਹੀ ਪ੍ਰੈੱਸ ਕਾਨਫਰੰਸ ਕਰ ਰਹੇ ਹਨ ਤੇ ਬਾਕੀ ਸਾਰੇ ਉਸ ਨੂੰ ਦੇਖ ਕੇ ਬਾਹਰ ਭੱਜ ਗਏ। ਸੀਐੱਮ ਨੇ ਕਿਹਾ ਕਿ ਵਿਧਾਨ ਸਭਾ ਦਾ ਲਾਈਵ ਸੈਸ਼ਨ ਚੱਲ ਰਿਹਾ ਹੈ। ਇਕ ਤਾਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਦੂਜੇ ਪਾਸੇ ਹੱਸ ਰਹੇ ਹਨ। ਇਸ ਨਾਲ ਲੋਕਾਂ ਨੂੰ ਕੀ ਮੈਸੇਜ ਜਾਂਦਾ ਹੈ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸੀ ਲੀਡਰਾਂ ਵਿਚ ਸਬਰ ਨਹੀਂ ਹੈ। ਉਹ ਆਪ ਬੋਲ ਕੇ ਸਦਨ ਤੋਂ ਨਿਕਲ ਜਾਂਦੇ ਹਨ। ਇਸ ਤਰ੍ਹਾਂ ਜ਼ਿੰਮੇਵਾਰੀ ਖਤਮ ਨਹੀਂ ਹੁੰਦੀ। ਮੈਂ 8 ਸਾਲ ਵਿਧਾਨ ਸਭਾ ਵਿਚ ਰਿਹਾ। ਮੇਰੀ ਵਾਰੀ ਨਹੀਂ ਵੀ ਆਉਂਦੀ ਸੀ ਤਾਂ ਵੀ ਸਦਨ ਵਿਚ ਬੈਠਦਾ ਸੀ ਤਾਂ ਕਿ ਹੋਰਨਾਂ ਨੂੰ ਸੁਣੀਏ ਜੇ ਕੋਈ ਵਿਰੋਧ ਕਰਨਾ ਪੈ ਗਿਾ ਤਾਂ ਉਥੇ ਗੱਲ ਤਾਂ ਕਰ ਸਕੀਏ।
ਇਹ ਵੀ ਪੜ੍ਹੋ : BJP ਪਾਰਟੀ ਨੇ ਦਿਖਾਈ ਇਕਜੁੱਟਤਾ, ਸੋਸ਼ਲ ਮੀਡੀਆ ਤੇ ਆਪਣੇ ਨਾਮ ਦੇ ਨਾਲ ਲਿਖਿਆ- “ਮੈਂ ਹਾਂ ਮੋਦੀ ਦਾ ਪਰਿਵਾਰ”
ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਸੀਐੱਮ ਮਾਨ ਨੇ ਕਿਹਾ ਕਿ ਦੇਸ਼ ਦਾ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਦੇ ਬਾਅਦ ਚੋਣਾਂ ਸ਼ੁਰੂ ਹੋ ਜਾਣਗੀਆਂ। ਅਜਿਹੇ ਸਮੇਂ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਜੰਗਲਾਂ ਵਿਚ ਘੁੰਮ ਰਹੇ ਹਨ। ਸੀਐੱਮ ਨੇ ਕਿਹਾ ਕਿ ਪੰਜਾਬ ਦੇ ਨੇਤਾਵਾਂ ਨੂੰ ਕੋਈ ਨਹੀਂ ਪੁੱਛਦਾ।
ਵੀਡੀਓ ਲਈ ਕਲਿੱਕ ਕਰੋ -: