ਬਸਪਾ ਲੋਕ ਸਭਾ ਚੋਣਾਂ ਇਕੱਲੇ ਲੜੇਗੀ। ਬਸਪਾ ਮੁਖੀ ਮਾਇਆਵਤੀ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਹੈ। ਸ਼ਨੀਵਾਰ ਨੂੰ ਮਾਇਆਵਤੀ ਨੇ ਐਕਸ ( ਪਹਿਲਾ ਟਵੀਟਰ) ‘ਤੇ ਲਿਖਿਆ ਕਿ- ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਗਲਤ ਹੈ। ਇਸ ਤੋਂ ਪਹਿਲਾਂ 15 ਜਨਵਰੀ ਨੂੰ ਮਾਇਆਵਤੀ ਨੇ ਆਪਣੇ ਜਨਮ ਦਿਨ ‘ਤੇ ਇਕੱਲਿਆਂ ਹੀ ਚੋਣ ਲੜਨ ਦਾ ਐਲਾਨ ਕੀਤਾ ਸੀ।

BSP decided to contest Lok Sabha
ਬਸਪਾ ਮੁਖੀ ਮਾਇਆਵਤੀ ਨੇ ਟਵੀਟ ਕੀਤਾ ਕਿ- ਬਸਪਾ ਲੋਕ ਸਭਾ ਚੋਣਾਂ ਪੂਰੀ ਤਿਆਰੀ ਅਤੇ ਤਾਕਤ ਨਾਲ ਆਪਣੇ ਬਲਬੂਤੇ ‘ਤੇ ਲੜੇਗੀ। ਇਹ ਫੈਸਲਾ ਸਥਾਈ ਹੈ। ਤੀਜਾ ਫਰੰਟ ਬਣਾਉਣ ਦੀਆਂ ਅਫਵਾਹਾਂ ਫੈਲਾਉਣਾ ਗਲਤ ਹੈ। ਬਸਪਾ ਵੱਲੋਂ ਜ਼ੋਰਦਾਰ ਢੰਗ ਨਾਲ ਚੋਣ ਲੜਨ ਕਾਰਨ ਵਿਰੋਧੀ ਧਿਰ ਕਾਫੀ ਬੇਚੈਨ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਬੱਚਿਆਂ ਦੇੇ ਹੱਥ ਫੋਨ ਫੜਾਉਣ ਵਾਲੇ ਮਾਪੇ ਪੜ੍ਹ ਲੈਣ ਇਹ ਖ਼ਬਰ, 3 ਸਾਲਾਂ ਬੱਚੀ ਨਾਲ ਵਾਪਰ ਗਿਆ ਹਾ.ਦਸਾ
ਉਨ੍ਹਾਂ ਲਿਖਿਆ ਕਿ – ਵਿਰੋਧੀ ਧਿਰ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਬਹੁਜਨ ਸਮਾਜ ਦੇ ਹਿੱਤ ਵਿੱਚ ਬਸਪਾ ਇਕੱਲਿਆਂ ਹੀ ਚੋਣ ਲੜੇਗੀ। ਮੀਡੀਆ ਨੂੰ ਅਜਿਹੀਆਂ ਸ਼ਰਾਰਤੀ ਖ਼ਬਰਾਂ ਦੇ ਕੇ ਆਪਣੀ ਭਰੋਸੇਯੋਗਤਾ ਨਹੀਂ ਗੁਆਉਣੀ ਚਾਹੀਦੀ, ਲੋਕਾਂ ਨੂੰ ਵੀ ਸਾਵਧਾਨ ਰਹਿਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























