ਅੰਮ੍ਰਿਤਸਰ ਪੁਲਿਸ ਨੇ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ‘ਚ ਵੱਡੀ ਸਫਲਤਾ ਮਿਲੀ ਹੈ। ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਗੱਡੀਆਂ ਚੋਰੀ ਕਰਨ ਵਾਲੇ ਗਰੋਹ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 18 ਦੇ ਕਰੀਬ ਗੱਡੀਆਂ ਤੇ ਉਨ੍ਹਾਂ ਦੇ ਇੰਜਨ ਤੇ ਸਕਰੈਪ, ਹਾਂਡਾ ਸਿਟੀ ਗੱਡੀ, ਸਪਲੈਂਡਰ ਮੋਟਰਸਾਈਕਲ ਛੋਟੇ ਹਾਥੀ, ਗੈਸ ਕਟਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ।
ਇਸ ਕਾਰਵਾਈ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦਰਪਨ ਆਲੂਵਾਲੀਆ ਨੇ ਦੱਸਿਆ ਕਿ ਥਾਣਾ ਸੁਲਤਾਨਵਿੰਡ ਦੀ ਪੁਲਿਸ ਨੇ ਇੱਕ ਗਰੋਹ ਕਾਬੂ ਕੀਤਾ ਹੈ। ਇਹ ਗਿਰੋਹ ਪਿਛਲੇ ਇੱਕ ਮਹੀਨੇ ਤੋਂ ਤਿੰਨ ਜਿਲ੍ਹਿਆਂ ਦੇ ਵਿੱਚ ਐਕਟਿਵ ਸੀ ਅਤੇ ਵੱਖ-ਵੱਖ ਗੱਡੀਆਂ ਨੂੰ ਚੋਰੀ ਕਰਦੇ ਸੀ। ਪਿਛਲੇ ਇੱਕ ਮਹੀਨੇ ਤੋਂ ਇਹਨਾਂ ਨੇ ਕਰੀਬ 18 ਦੇ ਕਰੀਬ ਗੱਡੀਆਂ ਚੋਰੀ ਕੀਤੀਆਂ ਹਨ। ਇਸ ਗਿਰੋਹ ਵਿੱਚ ਮਕੈਨਿਕ, ਡੈਂਟਿੰਗ ਪੇਂਟਿੰਗ ਸ਼ੋਪ ਵਿੱਚ ਕੰਮ ਕਰਨ ਵਾਲੇ ਅਤੇ ਸਕਰੈਪ ਡੀਲਰ ਸ਼ਾਮਿਲ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਸਵੇਰ ਦੇ ਟਾਈਮ ਗੱਡੀਆਂ ਤੇ ਰੈਕੀ ਕਰਦੇ ਸਨ। ਪੁਲਿਸ ਨੇ ਇਨ੍ਹਾਂ ਦੇ ਵਹੀਕਲ ਵੀ ਕਾਬੂ ਕਰ ਲਏ ਹਨ। ਇਹ ਰਾਤ ਦੇ ਸਮੇਂ ਚੋਰੀਆਂ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਤੇ ਅੱਗੇ ਗਡਾਉਣ ਦੇ ਵਿੱਚ ਇਹ ਗੱਡੀਆਂ ਲਗਾ ਦਿੰਦੇ ਸਨ। ਪੁਲਿਸ ਨੇ ਰੈਕੀ ਕਰਨ ਅਤੇ ਟਰਾਂਸਪੋਰਟ ਸਕਰੈਪ ਡੀਲਰਾਂ ਨੂੰ ਸਮਾਨ ਵੇਚਣ ਵਾਲੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਹਨਾਂ ਕੋਲੋ 18 ਦੇ ਕਰੀਬ ਗੱਡੀਆਂ ਤੇ ਉਨ੍ਹਾਂ ਦੇ ਇੰਜਨ ਤੇ ਸਕਰੈਪ, ਇੱਕ ਹਾਂਡਾ ਸਿਟੀ ਗੱਡੀ, ਇੱਕ ਸਪਲੈਂਡਰ ਮੋਟਰਸਾਈਕਲ, ਦੋ ਛੋਟੇ ਹਾਥੀ, ਗੈਸ ਕਟਰ ਵੀ ਬਰਾਮਦ ਕੀਤੇ ਜਿਸ ਨਾਲ ਇਹ ਗੱਡੀਆਂ ਦੀ ਕਟਿੰਗ ਕਰਦੇ ਸਨ।
ਇਹ ਵੀ ਪੜ੍ਹੋ : ਘੁਮਾਣ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਦੋ ਵਿਅਕਤੀਆਂ ਨੂੰ ਹ.ਥਿਆ.ਰਾਂ ਤੇ ਮੋਟਰਸਾਇਕਲਾਂ ਸਣੇ ਕੀਤਾ ਕਾਬੂ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੇ ਆਪਣੇ ਦੋ ਗਡਾਉਨ ਤੇ ਸਕਰੈਪ ਡੀਲਰਾਂ ਦੇ ਚਾਰ ਗਡਾਉਨ ਤੋਂ ਇਹ ਸਾਰੀ ਰਿਕਵਰੀ ਕੀਤੀ ਗਈ ਹੈ। ਇਨ੍ਹਾਂ ਲੋਕਾਂ ਨੇ ਅੰਮ੍ਰਿਤਸਰ ਦਿਹਾਤੀ ਅੰਮ੍ਰਿਤਸਰ ਸਿਟੀ ਤੇ ਧੰਨ ਧੰਨ ਇਲਾਕਿਆਂ ਦੇ ਵਿੱਚ ਡੁਪਲੀਕੇਟ ਚਾਬੀਆਂ ਦੇ ਨਾਲ ਗੱਡੀਆਂ ਖੋਲ ਕੇ ਗੱਡੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਹਨਾਂ ਕਿਹਾ ਕਿ ਇਹ ਕੁੱਲ 10 ਵਿਅਕਤੀਆਂ ਦਾ ਗਿਰੋਹ ਸੀ ਜਿੰਨ੍ਹਾਂ ਵਿੱਚੋਂ ਅੱਠ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਦੋ ਵਿਅਕਤੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: