ਕੇਂਦਰ ਸਰਕਾਰ ਦੇਸ਼ ਦੀਆਂ ਮਹਿਲਾਵਾਂ ਨੂੰ ਅੱਗੇ ਵਧਾਉਣ ਲਈ ਕਈ ਸਰਕਾਰੀ ਸਕੀਮਾਂ ਚਲਾ ਰਹੀ ਹੈ। ਮੋਦੀ ਸਰਕਾਰ ਨੇ ਆਪਣੀ ਸਪੀਚ ਵਿਚ ਲਖਪਤੀ ਦੀਦੀ ਯੋਜਨਾ ਦਾ ਜ਼ਿਕਰ ਕਈ ਵਾਰ ਕੀਤਾ ਹੈ। 1 ਫਰਵਰੀ ਨੂੰ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਇਸ ਯੋਜਨਾ ਦੀ ਚਰਚਾ ਕੀਤੀ ਸੀ। ਇਸ ਯੋਜਨਾ ਤਹਿਤ ਸਰਕਾਰ ਤੁਹਾਨੂੰ 1 ਤੋਂ 5 ਲੱਖ ਤੱਕ ਦਾ ਫਾਇਦਾ ਦੇ ਰਹੀ ਹੈ।
ਇਸ ਯੋਜਨਾ ਦੀ ਸ਼ੁਰੂਆਤ ਸਰਕਾਰ ਨੇ 15 ਅਗਸਤ 2023 ਨੂੰ ਕੀਤੀ ਸੀ। ਇਸ ਯੋਜਨਾ ਤਹਿਤ ਹੁਣ ਤੱਕ ਲਗਭਗ 1 ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣ ਕੇ ਕਾਮਯਾਬੀ ਹਾਸਲ ਕਰ ਚੁੱਕੀ ਹੈ। 18 ਤੋਂ 50 ਸਾਲ ਦੀ ਮਹਿਲਾ ਇਸ ਯੋਜਨਾ ਵਿਚ ਅਪਲਾਈ ਕਰ ਸਕਦੀ ਹੈ।
ਲਖਪਤੀ ਦੀਦੀ ਯੋਜਨਾ ਵਿਚ ਤੁਹਾਨੂੰ ਬਿਨਾਂ ਵਿਆਜ ਦੇ ਲੋਨ ਮਿਲ ਜਾਂਦਾ ਹੈ। ਫਿਲਹਾਲ ਇਸ ਯੋਜਨਾ ਤਹਿਤ ਫਾਇਦਾ ਲੈਣ ਵਾਲਿਆਂ ਦੀ ਗਿਣਤੀ 3 ਕਰੋੜ ਤੱਕ ਪਹੁੰਚਾਉਣ ਦਾ ਟੀਚਾ ਹੈ। ਇਸ ਯੋਜਨਾਵਾਂ ਵਿਚ ਮਹਿਲਾਵਾਂ ਨੂੰ ਸਕਿਲ ਟ੍ਰੇਨਿੰਗ ਦੇ ਕੇ ਸਵੈ-ਰੋਜ਼ਗਾਰ ਦੇ ਯੋਗ ਬਣਾਇਆ ਜਾਂਦਾ ਹੈ ਜਿਸ ਨਾਲ ਮਹਿਲਾਵਾਂ ਦੀ ਆਰਥਿਕ ਸਥਿਤੀ ਵਿਚ ਸੁਧਾਰ ਆ ਸਕੇ। ਇਸ ਦੇ ਨਾਲ ਹੀ ਉਹ ਆਪਣੇ ਆਪ ਨੂੰ ਉਸ ਸਕਿਲ ਜ਼ਰੀਏ ਆਰਥਿਕ ਤੌਰ ‘ਤੇ ਮਜ਼ਬੂਤ ਬਣਾ ਸਕੀਏ।
ਇਸ ਯੋਜਨਾ ਵਿਚ ਅਪਲਾਈ ਕਰਨ ਲਈ ਤੁਹਾਡੇ ਕੋਲ ਆਧਾਰ ਕਾਰਡ,ਪੈਨ ਕਾਰਡ, ਇਨਕਮ ਪਰੂਫ, ਬੈਂਕ ਪਾਸਬੁੱਕ ਤੇ ਵੈਲਿਡ ਮੋਬਾਈਲ ਨੰਬਰ ਦੀ ਲੋੜ ਹੋਵੇਗੀ। ਲਖਪਤੀ ਦੀਦੀ ਯੋਜਨਾ ਜ਼ਰੀਏ ਬਿਜ਼ਨੈੱਸ ਸ਼ੁਰੂ ਕਰਨ ਲਈ ਵਿਆਜ ਫ੍ਰੀ ਲੋਨ ਮਿਲਦਾ ਹੈ। ਇਸ ਦੇ ਨਾਲ ਹੀ ਘੱਟ ਖਰਚ ਵਿਚ ਇੰਸ਼ੋਰੈਂਸ ਦੀ ਸਹੂਲਤ ਵੀ ਮਿਲ ਜਾਂਦੀ ਹੈ। ਮਹਿਲਾਵਾਂ ਦੀ ਕਮਾਈ ਨੂੰ ਵਧਾਉਣ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: