ਅੰਮ੍ਰਿਤਸਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਲੁਟੇਰਿਆਂ ਨੂੰ ਫੜਨ ਵਿੱਚ ਕਾਮਯਾਬੀ ਮਿਲੀ ਹੈ। ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਕਾਬੂ ਕੀਤਾ ਹੈ ਜੋ ਰਾਤ ਸਮੇਂ ਪੈਦਲ ਲੋਕਾਂ ਨੂੰ ਰੋਕ ਕੇ ਲੁੱਟਾਂ-ਖੋਹਾਂ ਕਰਦੇ ਸਨ। ਮੁਲਜ਼ਮਾਂ ਕੋਲੋਂ 02 ਪਿਸਟਲ .32 ਬੋਰ ਸਮੇਤ 05 ਰੋਂਦ ਜਿੰਦਾ, 01 ਲੌਹੇ ਦੀ ਕਿਰਚ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਵੱਖ-ਵੱਖ ਜਿਲਿਆਂ ਦੇ ਵਿੱਚ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ADCP ਸਿਟੀ-2, ਨੇ ਦੱਸਿਆਂ ਕਿ ਥਾਣਾ ਏਅਰਪੋਰਟ ਦੀ ਪੁਲਿਸ ਗਸ਼ਤ ਦੌਰਾਨ ਸਿਚਦਰ ਤੋਂ ਮੜੀਆ ਵੱਲ ਜਾ ਰਹੀ ਸੀ। ਜਿੱਥੇ ਉਸ ਨੇ ਸਾਹਮਣੇ ਤੋਂ ਤਿੰਨ ਨੌਜਵਾਨਾਂ ਨੂੰ ਆਉਂਦੇ ਦੇਖਿਆ। ਪੁਲਿਸ ਨੂੰ ਦੇਖ ਕੇ ਨੌਜਵਾਨ ਡਰ ਗਏ ਅਤੇ ਕੱਚੀ ਸੜਕ ਵੱਲ ਭੱਜ ਗਏ। ਜਿਸਦੇ ਬਾਅਦ ਪੁਲਿਸ ਨੇ ਪਿੱਛਾ ਕਰਕੇ ਇੱਕ ਦੋਸ਼ੀ ਨੂੰ ਤੁਰੰਤ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ ਇੱਕ ਖਿਡੌਣਾ ਪਿਸਤੌਲ ਬਰਾਮਦ ਹੋਇਆ ਹੈ।
ਉਸ ਤੋਂ ਬਾਅਦ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਇੱਕ 32 ਬੋਰ ਦਾ ਪਿਸਤੌਲ ਅਤੇ ਇੱਕ ਲੋਹੇ ਦੀ ਕਿਰਚ ਬਰਾਮਦ ਕੀਤੀ ਗਈ। ਪੁਲਿਸ ਨੇ ਜਾਂਚ ਕੀਤੀ ਅਤੇ ਅੱਗੇ ਤਫਤੀਸ਼ ਕਰਦਿਆਂ ਹੋਇਆਂ ਦੋ ਹੋਰ ਦੋਸ਼ੀਆਂ ਸਾਗਰ ਸ਼ਰਮਾਂ ਉਰਫ਼ ਚੋਪੜਾ ਪੁੱਤਰ ਨਰਿੰਦਰ ਕੁਮਾਰ ਵਾਸੀ ਪਿੰਡ ਧਿਆਨਪੁਰ, ਜਿਲ੍ਹਾ ਗੁਰਦਾਸਪੁਰ ਅਤੇ ਮਦਨ ਮਸੀਹ ਵਾਸੀ ਗੁਰਦਾਸਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 32 ਬੋਰ ਦਾ ਇੱਕ ਹੋਰ ਪਿਸਤੌਲ ਬਰਾਮਦ ਕੀਤਾ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਫੜੀ ਗਈ ਗੈਰ-ਕਾਨੂੰਨੀ ਅ.ਫੀਮ ਦੀ ਖੇਤੀ, BSF ਤੇ ਪੁਲਿਸ ਨੇ ਅ.ਫੀਮ ਦੇ ਬੂਟੇ ਸਣੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਮਦਨ ਮਸੀਹ ਖਿਲਾਫ ਪਹਿਲਾਂ ਹੀ ਮੁਕਾਬਲੇ ਦਰਜ ਹਨ। ਉਸ ਵਿਰੁੱਧ ਥਾਣਾ ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ ਵਿਖੇ NDPS ਐਕਟ ਦਾ ਕੇਸ ਦਰਜ ਹੈ। ਇਸ ਦੇ ਨਾਲ ਹੀ ਅਸਲਾ ਐਕਟ ਦਾ ਕੇਸ ਥਾਣਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਅਤੇ ਅਸਲਾ ਐਕਟ, ਥਾਣਾ ਫਤਿਹਗੜ੍ਹ ਚੂੜੀਆਂ, ਜ਼ਿਲ੍ਹਾ ਗੁਰਦਾਸਪੁਰ ਅਤੇ NDPS ਐਕਟ, ਥਾਣਾ ਘੁਮਾਣ ਕਲਾਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਦਰਜ ਹੈ।
ਸਾਗਰ ਸ਼ਰਮਾ ਖ਼ਿਲਾਫ਼ NDPS ਐਕਟ ਤਹਿਤ ਥਾਣਾ ਕੋਟਲੀ ਸੂਰਤ ਮੱਲੀਆਂ, ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਹੋਰ ਕੇਸ ਦਰਜ ਹੈ। ਏਡੀਸੀਪੀ ਸਿਟੀ 2 ਪ੍ਰਭਜੀਤ ਸਿੰਘ ਵਿਰਕ ਅਨੁਸਾਰ ਮਦਨ ਮਸੀਹ ਮੁੱਖ ਮੁਲਜ਼ਮ ਹੈ ਅਤੇ ਬਹੁਤ ਹੀ ਸ਼ਰਾਰਤੀ ਅਨਸਰ ਹੈ। ਉਹ ਲੰਬੇ ਸਮੇਂ ਤੋਂ ਲੋੜੀਂਦਾ ਸੀ ਅਤੇ ਉਹ ਕਈ ਵਾਰ ਅਪਰਾਧ ਕਰ ਚੁੱਕਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਪਹਿਲੂਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਵੀਡੀਓ ਲਈ ਕਲਿੱਕ ਕਰੋ -: