ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ ਉਦਘਾਟਨੀ ਸਮਾਰੋਹ ਵਿੱਚ ਗਾਇਕ ਏ.ਆਰ. ਰਹਿਮਾਨ, ਸੋਨੂੰ ਨਿਗਮ ਅਤੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਟਾਈਗਰ ਸ਼ਰਾਫ ਪ੍ਰਦਰਸ਼ਨ ਕਰਨਗੇ। IPL ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਚੇਨਈ ਸੁਪਰ ਕਿੰਗਜ਼ (CSK) ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਵਿਚਾਲੇ ਮੈਚ ਤੋਂ ਪਹਿਲਾਂ ਇਹ ਸਮਾਰੋਹ 22 ਮਾਰਚ ਨੂੰ ਸ਼ਾਮ 6:30 ਵਜੇ ਚੇਨਈ ਵਿੱਚ ਹੋਵੇਗਾ।
ਪਿਛਲੇ ਸੀਜ਼ਨ ਵਿੱਚ ਅਦਾਕਾਰਾ ਤਮੰਨਾ ਭਾਟੀਆ ਅਤੇ ਗਾਇਕ ਅਰਿਜੀਤ ਸਿੰਘ ਨੇ ਉਦਘਾਟਨੀ ਸਮਾਰੋਹ ਵਿੱਚ ਪਰਫਾਰਮ ਕੀਤਾ ਸੀ। ਇਸ ਤੋਂ ਪਹਿਲਾਂ ਬਾਲੀਵੁੱਡ ਸਿਤਾਰੇ ਸ਼ਾਹਰੁਖ ਖਾਨ, ਸਲਮਾਨ ਖਾਨ ਅਤੇ ਅਮਰੀਕੀ ਗਾਇਕ ਪਿਟਬੁੱਲ, ਕੈਟਰੀਨਾ ਕੈਫ, ਕਰੀਨਾ ਕਪੂਰ ਅਤੇ ਦੀਪਿਕਾ ਪਾਦੂਕੋਣ ਵੀ ਆਈ.ਪੀ.ਐੱਲ. ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਫਾਰਮ ਕਰ ਚੁਕੇ ਹਨ।
ਇੰਡੀਅਨ ਪ੍ਰੀਮੀਅਰ ਲੀਗ-2024 ਦੇ 21 ਮੈਚਾਂ ਦਾ ਸ਼ਡਿਊਲ ਪਿਛਲੇ ਮਹੀਨੇ ਜਾਰੀ ਕੀਤਾ ਗਿਆ ਸੀ। ਆਮ ਚੋਣਾਂ ਕਾਰਨ ਇਸ ਸੀਜ਼ਨ ਦਾ ਪੂਰਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਇਸ ਸੈਸ਼ਨ ਦਾ ਪਹਿਲਾ ਮੈਚ 22 ਮਾਰਚ ਨੂੰ ਚੇਪੌਕ ਸਟੇਡੀਅਮ ‘ਚ ਮੌਜੂਦਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : IPL ਦੇ ਆਗਾਜ਼ ਤੋਂ ਪਹਿਲਾਂ Lucknow Super Giants ਦੇ ਖਿਡਾਰੀਆਂ ਨੇ ਅਯੁੱਧਿਆ ‘ਚ ਰਾਮਲੱਲਾ ਦਾ ਲਿਆ ਆਸ਼ੀਰਵਾਦ
ਪਹਿਲੇ ਪੜਾਅ ਵਿੱਚ 22 ਮਾਰਚ ਤੋਂ 7 ਅਪ੍ਰੈਲ ਤੱਕ ਦਾ ਪ੍ਰੋਗਰਾਮ ਐਲਾਨਿਆ ਗਿਆ ਹੈ। ਇਸ ਸਮੇਂ ਦੌਰਾਨ, 17 ਦਿਨਾਂ ਵਿੱਚ 21 ਮੈਚ ਖੇਡੇ ਜਾਣਗੇ, ਜਿਸ ਵਿੱਚ 4 ਡਬਲ ਹੈਡਰ (ਇੱਕ ਦਿਨ ਵਿੱਚ ਦੋ ਮੈਚ) ਸ਼ਾਮਲ ਹੋਣਗੇ। IPL ਦੇ ਪਿਛਲੇ ਸੀਜ਼ਨ ਦਾ ਖ਼ਿਤਾਬ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਚੇਨਈ ਸੁਪਰ ਕਿੰਗਜ਼ ਨੇ ਜਿੱਤਿਆ ਸੀ। ਟੀਮ ਨੇ ਅਹਿਮਦਾਬਾਦ ਵਿੱਚ ਹੋਏ ਫਾਈਨਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ 5 ਵਿਕਟਾਂ ਨਾਲ ਹਰਾਇਆ ਸੀ। CSK ਅਤੇ MI ਨੇ ਇਸ ਟੂਰਨਾਮੈਂਟ ਵਿੱਚ 5-5 ਖਿਤਾਬ ਜਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -: