ਤੁਸੀਂ ਆਪਣੇ ਪਰਿਵਾਰ ਲਈ ਹਰ ਸਾਲ ਕਿਸੇ ਨਾ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲੈਂਦੇ ਹੋਵੋਗੇ। ਇਸ ਲਈ ਤੁਸੀਂ ਅਜੇ ਕੰਪਨੀ ਦੀ ਵੈੱਬਸਾਈਟ ‘ਤੇ ਜਾ ਕੇ ਪਾਲਿਸੀ ਲੈਂਦੇ ਹੋਵੋਗੋ ਜਾਂ ਏਜੰਟ ਤੋਂ ਪਾਲਿਸੀ ਲੈਂਦੇ ਹੋਵੋਗੇ ਪਰ ਆਉਣ ਵਾਲੇ ਸਮੇਂ ਵਿਚ ਇਸ ਸਿਸਟਮ ਤੋਂ ਤੁਹਾਨੂੰ ਛੁਟਕਾਰਾ ਮਿਲਣ ਵਾਲਾ ਹੈ। ਇੰਸ਼ੋਰੈਂਸ ਰੈਗੂਲੇਟਰ IRDAI ਤੇ ONDC ਨੇ ਇਲੈਕਟ੍ਰਾਨਿਕ ਮਾਰਕੀਟ ਪਲੇਸ ਬਣਾਉਣ ਦਾ ਐਲਾਨ ਕੀਤਾ ਹੈ। ਬੀਮਾ ਆਸਾਨ ਇੰਸ਼ੋਰੈਂਸ ਇੰਫ੍ਰਾਸਟ੍ਰਕਚਰ ਹੋਵੇਗਾ ਇਥੇ ਸਾਰੀਆਂ ਕੰਪਨੀਆਂ ਨਾਲ ਸਬੰਧਤ ਜਾਣਕਾਰੀ ਆਸਾਨੀ ਨਾਲ ਮਿਲ ਜਾਵੇਗੀ। ਇਸ ਨੂੰ ਬੀਮਾ ਕੰਪਨੀਆਂ ਵੱਲੋਂ ਹੀ ਚਲਾਇਆ ਜਾਵੇਗਾ।
ਇੰਸ਼ੋਰੈਂਸ ਕੰਪਨੀਆਂ ਤੇ ਡਿਸਟ੍ਰੀਬਿਊਟਰ ਲਈ ਇਕ ਪਲੇਟਫਾਰਮ ਦੇਣ ਦੇ ਇਲਾਵਾ ‘ਬੀਮਾ ਸੁਗਮ’ ਗਾਹਕਾਂ ਨੂੰ ਬੀਮਾ ਅਕਾਊਂਟ ਨੰਬਰ ਵੰਡੇਗਾ। ਇਸ ਨਾਲ ਤੁਸੀਂ ਇਕ ਕੰਪਨੀ ਤੋਂ ਦੂਜੀ ਕੰਪਨੀ ਵਿਚ ਆਪਣੀ ਪਾਲਿਸੀ ਨੂੰ ਆਸਾਨੀ ਨਾਲ ਪੋਰਟ ਕਰ ਸਕੋਗੇ। ਬੀਮਾ ਸੁਗਮ ਬਾਰੇ IRDAI ਚੇਅਰਮੈਨ ਦੇਬਾਸ਼ੀਸ਼ ਪਾਂਡਾ ਨੇ ਕਿਹਾ ਸੀ ਕਿ ਇਹ ਬੀਮਾ ਇੰਡਸਟਰੀ ਲਈ ਯੂਪੀਆਈ ਵਰਗਾ ਬਦਲਾਅ ਹੋਵੇਗਾ। ਇੰਸ਼ੋਰੈਂਸ ਖਰੀਦਣ ਤੇ ਵੇਚਣ ਤੋਂ ਇਲਾਵਾ ਬੀਮਾ ਕੰਪਨੀਆਂ ਏਪੀਆਈ ਜ਼ਰੀਏ ਪਲੇਟਫਾਰਮ ਨਾਲ ਜੁੜ ਕੇ ਦਾਅਵੇ ਨਾਲ ਜੁੜੀਆਂ ਸੇਵਾਵਾਂ ਵੀ ਦੇ ਸਕਣਗੀਆਂ।
ਇਸ ਦਾ ਮਕਸਦ ਆਨਲਾਈਨ ਡਿਸਟ੍ਰੀਬਿਊਟਰ ਨੂੰ ਖਤਮ ਕਰਨਾ ਨਹੀਂ ਸਗੋਂ ਉਹ ਵੀ ਇਸ ਦਾ ਹਿੱਸਾ ਬਣ ਸਕਣਗੇ। IRDAI ਨੇ ਕਿਹਾ ਕਿ ਇਹ ਮਾਰਕੀਟ ਗਾਹਕਾਂ, ਬੀਮਾ ਕੰਪਨੀਆਂ, ਮੀਡੀਏਟਰ ਤੇ ਏਜੰਟ ਸਣੇ ਸਾਰੇ ਇੰਸ਼ੋਰੈਂਸ ਸਟੋਕ ਹੋਲਡਰਸ ਲਈ ਵਨ-ਸਟਾਪ ਸਾਲਿਊਸ਼ਨ ਵਜੋਂ ਕੰਮ ਕਰਦਾ ਹੈ।
ਬੀਮਾ ਸੁਗਮ ਪਲੇਟਫਾਰਮ ਜ਼ਰੀਏ ਇੰਸ਼ੋਰੈਂਸ ਖਰੀਦਣ ਤੇ ਵੇਚਣ ਦੇ ਨਾਲ ਹੀ ਕਲੇਮ ਕਰਨ ਦੀ ਵੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਆਨਲਾਈਨ ਡਿਸਟ੍ਰੀਬਿਊਟਰ ਵੀ ਇਸ ਪਲੇਟਫਾਰਮ ਦਾ ਹਿੱਸਾ ਬਣ ਸਕਣਗੇ। IRDAI ਵੱਲੋਂ ਦਿੱਤੇ ਬਿਆਨ ਵਿਚ ਦੱਸਿਆ ਗਿਆ ਕਿ ਇਹ ਮਾਰਕੀਟ ਪਲੇਸ ਇੰਸ਼ੋਰੈਂਸ ਸੈਕਟਰ ਦੇ ਸਾਰੇ ਹਿੱਸੇਦਾਰਾਂ ਲਈ ਰਹੇਗਾ। ਇਕ ਹੀ ਪਲੇਟਫਾਰਮ ‘ਤੇ ਗਾਹਕ, ਬੀਮਾ ਸੇਲਰ, ਏਜੰਟ ਸਾਰੇ ਮੌਜੂਦ ਰਹਿਣਗੇ। ਇਸ ਨਾਲ ਸਿਸਟਮ ਵਿਚ ਟਰਾਂਸਪੇਰੇਸੀ ਆਏਗੀ ਤੇ ਗਾਹਕਾਂ ਨੂੰ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਪਾਕਿਸਤਾਨ ਕ੍ਰਿਕਟ ਨੂੰ ਵੱਡਾ ਝਟਕਾ! PCB ਦੇ ਸਾਬਕਾ ਚੇਅਰਮੈਨ ਸ਼ਹਰਯਾਰ ਖਾਨ ਦਾ ਦੇਹਾਂਤ
ਇਸ ਹਫਤੇ IRDAI ਨੇ 34 ਰੈਗੂਲੇਸ਼ਨ ਨੂੰ ਘਟਾ ਕੇ 6 ਕਰ ਦਿੱਤਾ ਹੈ। ਨਾਲ ਹੀ ਸਟਾਰ ਹੈਲਥ ਦੇ ਸਾਬਕਾ ਪ੍ਰਮੋਟਰ ਵੱਲੋਂ ਹੈਲੇਕਸੀ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ ਦੀ ਸਥਾਪਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਗੈਲੇਕਸੀ ਹੈਲਥ ਲਗਭਗ ਇਸ ਸਾਲ ਵਿਚ ਰੈਗੂਲੇਟਰੀ ਵੱਲੋਂ ਦਿੱਤੀ ਜਾਣ ਵਾਲੀ 6ਵੀਂ ਬੀਮਾ ਰਜਿਸਟ੍ਰੇਸ਼ਨ ਹੈ ਤੇ ਸਟੈਂਡਅਲੋਨ ਸਿਹਤ ਬੀਮਾਕਰਤਾਵਾਂ ਦੀ ਕੁੱਲ ਗਿਣਤੀ 7 ਤੱਕ ਪਹੁੰਚਾ ਦਿੰਦਾ ਹੈ। ਇਸ ਸਾਲ ਦੀ ਸ਼ੁਰੂਆਤ ਵਿਚ ਰੈਗੂਲੇਟਰ ਨੇ ਨਾਰਾਇਣ ਹੈਲਥ ਨੂੰ ਦੇਸ਼ ਵਿਚ ਸਿਹਤ ਬੀਮਾ ਵਪਾਰ ਸਥਾਪਤ ਕਰਨ ਲਈ ਸਿਧਾਂਤਕ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: