ਕੇਰਲ ਵਿਚ 3 ਹਜ਼ਾਰ ਸਾਲ ਪੁਰਾਣਾ ਅਰਤੂਪੁਝਾ ਮੰਦਰ ਵਿਚ ਉਤਸਵ ਚੱਲ ਰਿਹਾ ਸੀ। ਇਸ ਉਤਸਵ ਵਿਚ ਅਰਤ ਨਾਂ ਦੇ ਅਨੁਸ਼ਠਾਨ ਵਿਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਸੀ। ਉਤਸਵ ਦੌਰਾਨ ਅਚਾਨਕ ਦੋ ਹਾਥੀ ਬੇਕਾਬੂ ਹੋ ਗਏ। ਘਟਨਾ ਕਾਰਨ ਮੇਲੇ ਵਿਚ ਆਏ ਲੋਕਾਂ ਵਿਚ ਹਫੜਾ-ਦਫੜੀ ਮਚ ਗਈ।
ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਹ ਘਟਨਾ ਰਾਤ ਲਗਭਗ 10.30 ਵਜੇ ਦੀ ਹੈ। ਸ਼ੁਰੂਆਤੀ ਸਮੇਂ ਵਿਚ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਹੁਤ ਮੁਸ਼ੱਕਤ ਦੇ ਬਾਅਦ ਕਾਬੂ ਕੀਤੇ ਗਏ।
ਇਹ ਵੀ ਪੜ੍ਹੋ : ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲਾ: ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ CM ਮਾਨ, ਦਿੱਤਾ ਵੱਡਾ ਬਿਆਨ
ਸੁਰੱਖਿਆ ਟੀਮ ਨੇ ਹਾਥੀ ਨੂੰ ਲਗਭਗ 11 ਵਜੇ ਤੱਕ ਕੰਟਰੋਲ ਕਰ ਲਿਆ ਤੇ ਕਾਬੂ ਵਿਚ ਲਿਆਂਦਾ। ਹਾਦਸੇ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: