ਇੰਡੀਅਨ ਪ੍ਰੀਮਿਅਰ ਲੀਗ ਦਾ 9ਵਾਂ ਮੈਚ ਅੱਜ ਜੈਪੁਰ ਵਿੱਚ ਖੇਡਿਆ ਜਾਵੇਗਾ। ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਲੀਗ ਇਤਿਹਾਸ ਦੀ ਪਹਿਲੀ ਚੈਂਪੀਅਨ ਰਾਜਸਥਾਨ ਰਾਇਲਜ਼ ਤੇ ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਦਿੱਲੀ ਕੈਪਿਟਲਸ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। ਦਿੱਲੀ ਦੇ ਕਪਤਾਨ ਰਿਸ਼ਭ ਪੰਤ IPL ਵਿੱਚ ਆਪਣਾ 100ਵਾਂ ਮੈਚ ਖੇਡਣਗੇ। ਪਿਛਲੇ 6 ਸਾਲਾਂ ਤੋਂ ਰਾਜਸਥਾਨ ਆਪਣੇ ਹੋਮ ਗ੍ਰਾਊਂਡ ‘ਤੇ ਦਿੱਲੀ ਨੂੰ ਨਹੀਂ ਹਰਾ ਸਕਿਆ ਹੈ। ਰਾਜਸਥਾਨ ਨੂੰ ਆਖਰੀ ਜਿੱਤ 2018 ਵਿੱਚ ਮਿਲੀ ਸੀ। ਇਸਦੇ ਬਾਅਦ 2019 ਵਿੱਚ ਇੱਕ ਮੈਚ ਖੇਡਿਆ ਗਿਆ, ਜਿਸ ਵਿੱਚ ਦਿੱਲੀ ਨੂੰ ਜਿੱਤ ਮਿਲੀ ਸੀ। ਇਸਦੇ ਬਾਅਦ ਹੁਣ ਦੋਵੇਂ ਟੀਮਾਂ ਦਾ ਸਾਹਮਣਾ ਹੋਵੇਗਾ। ਦੋਨੋਂ ਟੀਮਾਂ ਦਾ ਇਹ 17ਵੇਂ ਸੀਜ਼ਨ ਵਿੱਚ ਦੂਜਾ ਮੈਚ ਹੋਵੇਗਾ। ਜਿੱਥੇ ਰਾਜਸਥਾਨ ਨੇ ਲਖਨਊ ਨੂੰ ਹਰਾ ਕੇ ਜਿੱਤ ਨਾਲ ਆਗਾਜ਼ ਕੀਤਾ। ਉੱਥੇ ਹੀ ਦਿੱਲੀ ਨੂੰ ਪੰਜਾਬ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ।
ਰਾਜਸਥਾਨ ਤੇ ਦਿੱਲੀ ਦੇ ਵਿਚਾਲੇ IPL ਵਿੱਚ ਹੁਣ ਤੱਕ 27 ਮੁਕਾਬਲੇ ਖੇਡੇ ਗਏ। ਰਾਜਸਥਾਨ ਨੂੰ 14 ਵਿੱਚ ਦਿੱਲੀ ਨੂੰ 13 ਮੈਚਾਂ ਵਿੱਚ ਜਿੱਤ ਮਿਲੀ। ਰਾਜਸਥਾਨ ਦੇ ਹੋਮ ਗ੍ਰਾਊਂਡ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਦੋਹਾਂ ਟੀਮਾਂ ਵਿਚਾਲੇ ਹੁਣ ਤੱਕ 6 ਮੈਚ ਖੇਡੇ ਗਏ ਹਨ। ਇਨ੍ਹਾਂ ਵਿੱਚ ਰਾਜਸਥਾਨ ਨੂੰ 4 ਤੇ ਦਿੱਲੀ ਨੂੰ 2 ਵਿੱਚ ਜਿੱਤ ਮਿਲੀ। ਯਾਨੀ ਕਿ ਦਿੱਲੀ ਦੇ ਖਿਲਾਫ਼ ਹੋਮ ਗ੍ਰਾਊਂਡ ‘ਤੇ ਰਾਜਸਥਾਨ ਨੇ 66.67% ਮੈਚ ਜਿੱਤੇ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ED ਦਾ ਵੱਡਾ ਐਕਸ਼ਨ ! ਐਕਸਾਈਜ਼ ਪਾਲਿਸੀ ਮਾਮਲੇ ‘ਚ 3 ਅਧਿਕਾਰੀ ਕੀਤੇ ਤਲਬ
ਜੇ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਦੀ ਪਿਚ ਆਮ ਤੌਰ ‘ਤੇ ਬੱਲੇਬਾਜਾਂ ਤੇ ਗੇਂਦਬਾਜ਼ਾਂ ਦੋਹਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਹੈ। ਮੈਚ ਦੇ ਸ਼ੁਰੂਆਤੀ ਓਵਰਾਂ ਵਿੱਚ ਤੇਜ਼ ਗੇਂਦਬਾਜਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਬਾਊਂਡ੍ਰੀ ਵੱਡੀ ਹੋਣ ਕਾਰਨ ਬੱਲੇਬਾਜਾਂ ਨੂੰ ਦੌੜਾਂ ਬਣਾਉਣ ਵਿੱਚ ਮੁਸ਼ਕਿਲ ਹੋਵੇਗੀ। ਇਸ ਸਟੇਡੀਅਮ ਵਿੱਚ ਹੁਣ ਤੱਕ IPL ਦੇ 53 ਮੈਚ ਖੇਡੇ ਗਏ। ਜਿਸ ਵਿੱਚੋਂ ਪਹਿਲਾਂ ਬੱਲੇਬਾਜ਼ੀ ਕਰਨ ਵਲਾਈਆਂ ਟੀਮਾਂ ਨੇ 19 ਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲਿਆਂ ਟੀਮਾਂ ਨੇ 34 ਮੈਚ ਜਿੱਤੇ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਜਸਥਾਨ ਰਾਇਲਜ਼: ਸੰਜੂ ਸੈਮਸਨ(ਵਿਕਟਕੀਪਰ-ਕਪਤਾਨ), ਯਸ਼ਸਵੀ ਜੈਸਵਾਲ, ਜੋਸ਼ ਬਟਲਰ, ਰਿਯਾਨ ਪਰਾਗ, ਧਰੁਵ ਜੁਰੇਲ, ਸ਼ਿਮਰੋਨ ਹੇਟਮਾਯਰ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਹਿਲ, ਟ੍ਰੇਂਟ ਬੋਲਟ, ਨਾਂਦਰੇ ਬਰਗਰ ਤੇ ਸੰਦੀਪ ਸ਼ਰਮਾ।
ਦਿੱਲੀ ਕੈਪਿਟਲਸ: ਰਿਸ਼ਭ ਪੰਤ (ਵਿਕਟਕੀਪਰ-ਕਪਤਾਨ), ਡੇਵਿਡ ਵਾਰਨਰ, ਮਿਚੇਲ ਮਾਰਸ਼, ਸ਼ਾਈ ਹੋਪ, ਰਿਕੀ ਭੁਈ/ਅਭਿਸ਼ੇਕ ਪੋਰੇਲ, ਅਕਸ਼ਰ ਪਟੇਲ, ਸੁਮੀਤ ਕੁਮਾਰ/ਲਲਿਤ ਕੁਮਾਰ, ਕੁਲਦੀਪ ਯਾਦਵ, ਖਲੀਲ ਅਹਿਮਦ, ਐਨਰਿਕ ਨਾਤਿਆ ਤੇ ਈਸ਼ਾਂਤ ਸ਼ਰਮਾ।
ਵੀਡੀਓ ਲਈ ਕਲਿੱਕ ਕਰੋ -: