ਮਸ਼ਹੂਰ ਹਾਲੀਵੁੱਡ ਅਦਾਕਾਰ Chance Perdomo ਇਸ ਦੁਨੀਆਂ ਵਿੱਚ ਨਹੀਂ ਰਹੇ। ਅਦਾਕਾਰ ਦਾ ਸਿਰਫ 27 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਅਦਾਕਾਰ ਦੀ 30 ਮਾਰਚ ਨੂੰ ਇੱਕ ਬਾਈਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਨ੍ਹਾਂ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਹੈ। ਪ੍ਰਸ਼ੰਸਕ ਵੀ ਆਪਣੇ ਚਹੇਤੇ ਸਟਾਰ ਦੇ ਅਚਾਨਕ ਦਿਹਾਂਤ ਤੋਂ ਦੁਖੀ ਹਨ। ਉਸਨੇ Gen V, Moominvalley ਤੇ After We Fell ਵਰਗੀਆਂ ਫਿਲਮਾਂ ਅਤੇ ਸੀਰੀਜ਼ ਵਿੱਚ ਆਪਣੀਆਂ ਭੂਮਿਕਾਵਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਸੀ।
ਚਾਂਸ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਉਸਦੀ ਮੌਤ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਨੇ ਕਿਹਾ, “ਇਹ ਭਾਰੀ ਦਿਲਾਂ ਨਾਲ ਹੈ ਕਿ ਅਸੀਂ Chance Perdomo ਦੇ ਇੱਕ ਬਾਈਕ ਹਾਦਸੇ ਵਿੱਚ ਅਚਾਨਕ ਦੇਹਾਂਤ ਦੀ ਖਬਰ ਸਾਂਝੀ ਕਰ ਰਹੇ ਹਾਂ।” ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਕੋਈ ਹੋਰ ਵਿਅਕਤੀ ਸ਼ਾਮਲ ਨਹੀਂ ਸੀ। ਜੋ ਵੀ ਉਸਨੂੰ ਜਾਣਦਾ ਸੀ ਉਸ ਨੂੰ ਪਤਾ ਹੈ ਕਿ ਕਲਾ ਲਈ Chance Perdomo ਦਾ ਜਨੂੰਨ ਅਤੇ ਜੀਵਨ ਪ੍ਰਤੀ ਉਸ ਦਾ ਕਿੰਨਾ ਪਿਆਰ ਸੀ।”
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਚੁਣੀ ਗਈ ISRO ਟ੍ਰੇਨਿੰਗ ਲਈ, ਮੰਤਰੀ ਬੈਂਸ ਨੇ ਦਿੱਤੀਆਂ ਸ਼ੁਭਕਾਮਨਾਵਾਂ
ਬਿਆਨ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਵੀ ਬੇਨਤੀ ਕੀਤੀ ਗਈ ਹੈ। ਫਿਲਹਾਲ ਇਹ ਹਾਦਸਾ ਕਿੱਥੇ ਅਤੇ ਕਦੋਂ ਵਾਪਰਿਆ, ਇਸ ਬਾਰੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਦਾਕਾਰ ਦੇ ਦੇਹਾਂਤ ਨਾਲ ਪ੍ਰਸ਼ੰਸਕ ਸਦਮੇ ਵਿੱਚ ਹਨ। ਐਮਾਜ਼ਾਨ ਐਮਜੀਐਮ ਸਟੂਡੀਓਜ਼ ਅਤੇ ਸੋਨੀ ਪਿਕਚਰਜ਼ ਟੈਲੀਵਿਜ਼ਨ ਨੇ ਉਨ੍ਹਾਂ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।
ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਗਏ ਬਿਆਨ ਵਿੱਚ ਲਿਖਿਆ ਹੈ, “ਪੂਰਾ Gen V ਪਰਿਵਾਰ ਚਾਂਸ ਪਰਡੋਮੋ ਦੇ ਅਚਾਨਕ ਦੇਹਾਂਤ ਨਾਲ ਦੁਖੀ ਹੈ। ਐਮਾਜ਼ਾਨ MGM ਸਟੂਡੀਓਜ਼ ਅਤੇ ਸੋਨੀ ਪਿਕਚਰਜ਼ ਟੈਲੀਵਿਜ਼ਨ ਚਾਂਸ ਦੇ ਪਰਿਵਾਰ ਅਤੇ ਇਸ ਔਖੇ ਸਮੇਂ ਵਿੱਚ ਉਸ ਨੂੰ ਪਿਆਰ ਕਰਨ ਵਾਲੇ ਉਨ੍ਹਾਂ ਸਾਰੇ ਲੋਕਾਂ ਨੂੰ ਦਿਲੋਂ ਹਮਦਰਦੀ ਅਤੇ ਸੰਵੇਦਨਾ ਪ੍ਰਗਟ ਕਰਦੇ ਹਾਂ।”
ਵੀਡੀਓ ਲਈ ਕਲਿੱਕ ਕਰੋ -: