ਇੰਡੀਅਨ ਪ੍ਰੀਮਿਅਰ ਲੀਗ ਦੇ 17ਵੇਂ ਸੀਜ਼ਨ ਵਿੱਚ ਅੱਜ ਰਾਇਲ ਚੈਲੰਜਰਸ ਬੈਂਗਲੌਰ ਦਾ ਸਾਹਮਣਾ ਲਖਨਊ ਸੁਪਰ ਜਾਇਨਟਸ ਨਾਲ ਹੋਵੇਗਾ। ਲੀਗ ਦਾ 15ਵਾਂ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਮੈਚ ਦੇ ਲਈ ਟਾਸ ਸ਼ਾਮ 7 ਵਜੇ ਹੋਵੇਗਾ । RCB ਦਾ ਇਸ ਸੀਜ਼ਨ ਇਹ ਚੌਥਾ ਮੈਚ ਹੋਵੇਗਾ। ਟੀਮ ਨੂੰ ਦੋ ਮੈਚਾਂ ਵਿੱਚ ਹਾਰ ਤੇ ਮਹਿਜ਼ ਇੱਕ ਵਿੱਚ ਜਿੱਤ ਮਿਲੀ। ਉੱਥੇ ਹੀ ਦੂਜੇ ਪਾਸੇ ਲਖਨਊ ਸੁਪਰ ਜਾਇਨਟਸ ਦਾ ਇਹ ਸੀਜ਼ਨ ਵਿੱਚ ਤੀਜਾ ਮੈਚ ਰਹੇਗਾ। ਟੀਮ ਨੂੰ ਇੱਕ ਵਿੱਚ ਜਿੱਤ ਤੇ ਇੱਕ ਵਿੱਚ ਹਾਰ ਮਿਲੀ ਹੈ। ਪੁਆਇੰਟ ਟੇਬਲ ਵਿੱਚ ਲਖਨਊ 6ਵੇਂ ਤੇ ਬੈਂਗਲੌਰ 9ਵੇਂ ਨੰਬਰ ‘ਤੇ ਹੈ।
IPL ਵਿੱਚ ਦੋਨੋਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ 4 ਮੈਚ ਖੇਡੇ ਗਏ। 3 ਮੈਚਾਂ ਵਿੱਚ RCB ਤੇ ਮਹਿਜ਼ ਇੱਕ ਵਿੱਚ LSG ਨੂੰ ਜਿੱਤ ਮਿਲੀ। ਇਹ ਇੱਕ ਜਿੱਤ ਵੀ ਟੀਮ ਨੂੰ ਪਿਛਲੇ ਸੀਜ਼ਨ ਬੈਂਗਲੌਰ ਵਿੱਚ ਹੀ ਮਿਲੀ ਸੀ, ਉਦੋਂ LSG ਨੇ ਆਖਰੀ ਓਵਰ ਤੱਕ ਚੱਲੇ ਰੋਮਾਂਚਕ ਮੁਕਾਬਲੇ ਵਿੱਚ ਇੱਕ ਵਿਕਟ ਨਾਲ ਜਿੱਤਿਆ ਸੀ। ਪੰਜਾਬ ਦੇ ਖਿਲਾਫ਼ ਲਖਨਊ ਦੇ ਕਪਤਾਨ ਨਿਕੋਲਸ ਪੂਰਨ ਨੇ ਲਈ ਸੀ। ਰੈਗੂਲਰ ਕਪਤਾਨ ਕੇਐੱਲ ਰਾਹੁਲ ਦੇ ਸੱਟ ਲੱਗਣ ਕਾਰਨ ਫੀਲਡਿੰਗ ਕਰਨ ਨਹੀਂ ਉਤਰੇ ਸਨ। ਉਨ੍ਹਾਂ ਨੇ ਇੰਪੈਕਟ ਪਲੇਅਰ ਬਣ ਕੇ ਬੈਟਿੰਗ ਕੀਤੀ ਸੀ। ਅਜਿਹੇ ਵਿੱਚ ਸੰਭਾਵਨਾ ਹੈ ਕਿ ਰਾਹੁਲ ਅੱਜ ਦਾ ਮੈਚ ਵੀ ਇੰਪੈਕਟ ਪਲੇਅਰ ਬਣ ਕੇ ਹੀ ਖੇਡਣ।
ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿਚ ਬੱਲੇਬਾਜਾਂ ਦੇ ਲਈ ਮਦਦਗਾਰ ਸਾਬਿਤ ਹੁੰਦੀ ਹੈ। ਇੱਥੇ ਗੇਂਦਬਾਜ਼ਾਂ ਨੂੰ ਕੋਈ ਮਦਦ ਨਹੀਂ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਤਾਂ ਸਭ ਜ਼ਿਆਦਾ ਨੁਕਸਾਨਦਾਇਕ ਹੈ। ਇੱਥੇ ਹੁਣ ਤੱਕ IPL ਦੇ 90 ਮੈਚ ਖੇਡੇ ਗਏ। 37 ਮੈਚ ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਤੇ 49 ਮੈਚ ਚੇਜ ਕਰਨ ਵਾਲੀ ਟੀਮਾਂ ਨੇ ਜਿੱਤੇ। ਇੱਥੇ 4 ਮੈਚ ਬੇਨਤੀਜਾ ਵੀ ਰਹੇ।
ਇਹ ਵੀ ਪੜ੍ਹੋ: ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ, ਸਪੀਕਰ ਵੱਲੋਂ MLA ਅਹੁਦੇ ਦਾ ਅਸਤੀਫ਼ਾ ਨਾਮਨਜ਼ੂਰ
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਰਾਇਲ ਚੈਲੰਜਰਸ ਬੈਂਗਲੌਰ: ਫਾਫ ਡੁ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਕੈਮਰਨ ਗ੍ਰੀਨ, ਦਿਨੇਸ਼ ਕਾਰਤਿਕ(ਵਿਕਟਕੀਪਰ), ਅਨੁਜ ਰਾਵਤ, ਅਲਜਾਰੀ ਜੋਸੇਫ/ ਲਾਕੀ ਫਰਗੂਸਨ, ਮਯੰਕ ਡਾਗਰ, ਯਸ਼ ਦਿਆਲ ਤੇ ਮੁਹੰਮਦ ਸਿਰਾਜ।
ਲਖਨਊ ਸੁਪਰ ਜਾਇਨਟਸ: ਨਿਕੋਲਸ ਪੂਰਨ (ਕਪਤਾਨ), ਕਵਿੰਟਨ ਡੀ ਕਾਕ, ਦੇਵਦੱਤ ਪਡਿਕਲ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਆਯੁਸ਼ ਬਡੋਨੀ, ਕ੍ਰੁਣਾਲ ਪੰਡਯਾ, ਰਵੀ ਬਿਸ਼ਨੋਈ, ਮੋਹਸਿਨ ਖਾਨ, ਮਯੰਕ ਯਾਦਵ ਤੇ ਯਸ਼ ਠਾਕੁਰ।
ਵੀਡੀਓ ਲਈ ਕਲਿੱਕ ਕਰੋ -: