ਇੰਡੀਅਨ ਪ੍ਰੀਮਿਅਰ ਲੀਗ ਦੇ 16ਵੇਂ ਮੈਚ ਵਿੱਚ ਅੱਜ ਦਿੱਲੀ ਕੈਪਿਟਲਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਇਡਰਜ਼ ਨਾਲ ਹੋਵੇਗਾ। ਇਹ ਮੈਚ ਵਿਸ਼ਾਖਾਪਟਨਮ ਦੇ ਡਾ. YS ਰਾਜਸ਼ੇਖਰ ਰੇਡੀ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟਾਸ ਸ਼ਾਮ 7 ਵਜੇ ਹੋਵੇਗਾ । ਪਹਿਲੇ ਖਿਤਾਬ ਦਾ ਇੰਤਜ਼ਾਰ ਕਰ ਰਹੀ ਦਿੱਲੀ ਨੇ 2 ਵਾਰ ਦੀ ਚੈਂਪੀਅਨ ਕੋਲਕਾਤਾ ਨੂੰ ਪਿਛਲੇ 3 IPL ਮੈਚ ਹਰਾਏ ਹਨ। ਦਿੱਲੀ ਦੇ ਖਿਲਾਫ਼ ਕੋਲਕਾਤਾ ਨੂੰ ਆਖਰੀ ਜਿੱਤ 2021 ਵਿੱਚ ਮਿਲੀ ਸੀ, ਉਸਦੇ ਬਾਅਦ ਦੋਹਾਂ ਦੇ ਵਿਚਾਲੇ ਤਿੰਨ ਮੁਕਾਬਲੇ ਖੇਡੇ ਗਏ, ਜਿਨ੍ਹਾਂ ਵਿੱਚ ਕੋਲਕਾਤਾ ਨੂੰ ਹਾਰ ਮਿਲੀ।
ਦਿੱਲੀ ਕੈਪਿਟਲਜ਼ ਆਪਣੇ ਪਹਿਲੇ 2 ਘਰੇਲੂ ਮੈਚ ਵਿਸ਼ਾਖਾਪਟਨਮ ਵਿੱਚ ਖੇਡੇਗੀ। ਦਿੱਲੀ ਦਾ ਹੋਮ ਗ੍ਰਾਊਂਡ ਅਰੁਣ ਜੇਟਲੀ ਸਟੇਡੀਅਮ ਹੈ, ਪਰ ਇੱਥੇ 17 ਮਾਰਚ ਤੱਕ ਵੂਮੈਨ ਪ੍ਰੀਮਿਅਰ ਲੀਗ ਦੇ ਮੈਚ ਖੇਡੇ ਗਏ। ਇਸ ਕਾਰਨ ਸਟੇਡੀਅਮ ਨੂੰ IPL ਮੈਚ ਦੇ ਲਈ ਤਿਆਰ ਕਰਨ ਦੇ ਲਈ ਸਮਾਂ ਨਹੀਂ ਮਿਲ ਸਕਿਆ। ਇਸੇ ਕਾਰਨ ਦਿੱਲੀ ਨੇ ਸ਼ੁਰੂਆਤੀ ਦੋ ਮੈਚਾਂ ਦੇ ਲਈ ਵਿਸ਼ਾਖਾਪਟਨਮ ਨੂੰ ਹੋਮ ਗ੍ਰਾਊਂਡ ਬਣਾਉਣ ਦਾ ਫੈਸਲਾ ਕੀਤਾ।
IPL ਵਿੱਚ ਦਿੱਲੀ ਤੇ ਕੋਲਕਾਤਾ ਦੇ ਵਿਚਾਲੇ ਕੰਢੇ ਦੀ ਟੱਕਰ ਦੇਖਣ ਨੂੰ ਮਿਲਦੀ ਹੈ। ਦੋਹਾਂ ਦੇ ਵਿਚਾਲੇ ਹੁਣ ਤੱਕ ਕੁੱਲ 32 ਮੈਚ ਖੇਡੇ ਗਏ, ਜਿਨ੍ਹਾਂ ਵਿੱਚੋਂ 16 ਮੈਚਾਂ ਵਿੱਚ ਕੋਲਕਾਤਾ ਤੇ 15 ਵਿੱਚ ਦਿੱਲੀ ਨੂੰ ਜਿੱਤ ਮਿਲੀ। ਵਿਸ਼ਾਖਾਪਟਨਮ ਵਿੱਚ ਦੋਵੇਂ ਟੀਮਾਂ ਪਹਿਲੀ ਵਾਰ ਹੀ ਆਹਮੋ-ਸਾਹਮਣੇ ਹੋਣਗੀਆਂ। ਜੇ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਵਿਸ਼ਾਖਾਪਟਨਮ ਦੀ ਪਿਚ ਬੈਟਿੰਗ ਫ੍ਰੈਂਡਲੀ ਮੰਨੀ ਜਾਂਦੀ ਹੈ। ਵਿਸ਼ਾਖਾਪਟਨਮ ਵਿੱਚ ਹੁਣ ਤੱਕ ਕੁੱਲ 14 IPL ਮੈਚ ਖੇਡੇ ਗਏ। 7 ਮੈਚਾਂ ਵਿੱਚ ਪਹਿਲਾਂ ਬੱਲੇਬਾਜ਼ੀ ਤੇ 7 ਮੈਚਾਂ ਵਿੱਚ ਚੇਜ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ। ਇਥੋਂ ਦਾ ਸਭ ਤੋਂ ਵੱਧ ਸਕੋਰ 206 ਦੌੜਾਂ ਹੈ, ਜੋ ਮੁੰਬਈ ਨੇ ਦਿੱਲੀ ਦੇ ਖਿਲਾਫ਼ 2016 ਵਿੱਚ ਬਣਾਇਆ ਸੀ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਦਿੱਲੀ ਕੈਪਿਟਲਜ਼: ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਡੇਵਿਡ ਵਾਰਨਰਮ ਪ੍ਰਿਥਵੀ ਸ਼ਾਹ, ਮਿਚੇਲ ਮਾਰਸ਼, ਟ੍ਰਿਸਟਨ ਸਟਬਸ, ਅਕਸ਼ਰ ਪਟੇਲ,ਅਭਿਸ਼ੇਕ ਪੋਰੇਲ, ਕੁਲਦੀਪ ਯਾਦਵ, ਐਨਰਿਕ ਨਾਤਿਆ, ਖਲੀਲ ਅਹਿਮਦ ਤੇ ਮੁਕੇਸ਼ ਕੁਮਾਰ।
ਕੋਲਕਾਤਾ ਨਾਈਟ ਰਾਇਡਰਜ਼: ਸ਼੍ਰੇਅਸ ਅਈਅਰ (ਕਪਤਾਨ), ਵੈਂਕਟੇਸ਼ ਅਈਅਰ, ਫਿਲ ਸਾਲਟ, ਰਿੰਕੂ ਸਿੰਘ, ਸੁਨੀਲ ਨਰੇਨ, ਆਂਦ੍ਰੇ ਰਸੇਲ, ਰਮਨਦੀਪ ਸਿੰਘ, ਮਿਚੇਲ ਸਟਾਰਕ, ਅਨੁਕੂਲ ਰਾਏ, ਹਰਸ਼ਿਤ ਰਾਣਾ ਤੇ ਵਰੁਣ ਚੱਕਰਵਰਤੀ।
ਵੀਡੀਓ ਲਈ ਕਲਿੱਕ ਕਰੋ -: