ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹਰ ਸਾਲ ਰਿਕਾਰਡ ਬਣਦੇ ਅਤੇ ਟੁੱਟਦੇ ਹਨ । ਜੇਕਰ IPL 2024 ‘ਤੇ ਨਜ਼ਰ ਮਾਰੀ ਜਾਵੇ ਤਾਂ ਲਗਭਗ ਹਰ ਮੈਚ ਵਿੱਚ ਕੋਈ ਨਾ ਕੋਈ ਖਿਡਾਰੀ ਨਵੇਂ ਰਿਕਾਰਡ ਬਣਾ ਰਿਹਾ ਹੈ । 2 ਅਪ੍ਰੈਲ ਨੂੰ ਹੋਏ RCB ਤੇ LSG ਵਿਚਾਲੇ ਖੇਡੇ ਗਏ ਮੈਚ ਵਿੱਚ ਨਿਕੋਲਸ ਪੂਰਨ ਨੇ ਆਪਣੇ ਆਈਪੀਐਲ ਕਰੀਅਰ ਵਿੱਚ 100 ਛੱਕੇ ਪੂਰੇ ਕਰ ਲਏ ਹਨ। ਅਜਿਹਾ ਕਰਦੇ ਹੋਏ ਉਸ ਨੇ ਕਈ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੂਰਨ ਨੇ ਰਾਇਲ ਚੈਲੰਜਰਜ਼ ਬੈਂਗਲੌਰ ਦੇ ਖਿਲਾਫ ਸਿਰਫ 21 ਗੇਂਦਾਂ ‘ਤੇ 40 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਦੌਰਾਨ ਉਸ ਨੇ ਸਿਰਫ 1 ਚੌਕਾ ਅਤੇ 5 ਛੱਕੇ ਲਗਾਏ। ਨਿਕੋਲਸ ਪੂਰਨ ਹੁਣ ਉਨ੍ਹਾਂ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ 1 ਹਜ਼ਾਰ ਤੋਂ ਘੱਟ ਗੇਂਦਾਂ ਵਿੱਚ ਆਈਪੀਐਲ ਵਿੱਚ 100 ਛੱਕੇ ਪੂਰੇ ਕੀਤੇ ਹਨ।
ਦੱਸ ਦੇਈਏ ਕਿ IPL ਵਿੱਚ ਸਭ ਤੋਂ ਘੱਟ ਗੇਂਦਾਂ ਖੇਡ ਕੇ 100 ਛੱਕੇ ਪੂਰੇ ਕਰਨ ਦਾ ਰਿਕਾਰਡ ਆਂਦ੍ਰੇ ਰਸੇਲ ਦੇ ਨਾਮ ਹੈ। ਰਸੇਲ ਨੇ ਆਪਣੇ ਕਰੀਅਰ ਵਿੱਚ ਸਿਰਫ 658 ਗੇਂਦਾਂ ਖੇਡ ਕੇ IPL ਵਿੱਚ 100 ਛੱਕੇ ਪੂਰੇ ਕੀਤੇ ਸਨ। ਆਂਦ੍ਰੇ ਰਸੇਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਹੁਣ ਤੱਕ ਕੁੱਲ 200 ਛੱਕੇ ਲਗਾ ਚੁੱਕੇ ਹਨ । ਰਸੇਲ KKR ਲਈ 200 ਛੱਕੇ ਪੂਰੇ ਕਰਨ ਤੋਂ ਸਿਰਫ਼ 3 ਹਿੱਟ ਦੂਰ ਰਹਿ ਗਏ ਹਨ।
ਇਸ ਸੂਚੀ ਵਿੱਚ ਆਂਦ੍ਰੇ ਰਸੇਲ ਦੇ ਬਾਅਦ ਦੂਜਾ ਸਥਾਨ ਨਿਕੋਲਸ ਪੂਰਨ ਨੇ ਹਾਸਿਲ ਕੀਤਾ ਹੈ। ਪੂਰਨ 2019 ਤੋਂ ਆਈਪੀਐਲ ਵਿੱਚ ਖੇਡ ਰਿਹਾ ਹੈ ਅਤੇ ਉਸਨੇ 100 ਛੱਕੇ ਪੂਰੇ ਕਰਨ ਲਈ 884 ਗੇਂਦਾਂ ਖੇਡੀਆਂ ਹਨ । ਪੂਰਨ ਨੇ ਆਪਣੇ ਆਈਪੀਐਲ ਕਰੀਅਰ ਵਿੱਚ 65 ਮੈਚਾਂ ਵਿੱਚ 103 ਛੱਕੇ ਲਗਾਏ ਹਨ । ਪੂਰਨ ਨੇ IPL 2024 ਵਿੱਚ ਹੁਣ ਤੱਕ ਸਿਰਫ 3 ਮੈਚਾਂ ਵਿੱਚ 12 ਛੱਕੇ ਲਗਾਏ ਹਨ।
ਇੰਡੀਅਨ ਪ੍ਰੀਮੀਅਰ ਲੀਗ ਦੇ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਵੱਧ ਛੱਕੇ ਲਗਾਉਣ ਵਾਲੇ ਖਿਡਾਰੀ ਕ੍ਰਿਸ ਗੇਲ ਨੇ 100 ਛੱਕੇ ਪੂਰੇ ਕਰਨ ਲਈ 944 ਗੇਂਦਾਂ ਖੇਡੀਆਂ ਸਨ। ਗੇਲ ਨੇ ਆਪਣੇ IPL ਕਰੀਅਰ ਵਿੱਚ 357 ਛੱਕੇ ਲਗਾਏ ਸਨ, ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਗੇਲ ਇਸ ਲੀਗ ਵਿੱਚ ਹੁਣ ਤੱਕ 300 ਤੋਂ ਵੱਧ ਛੱਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ।
ਵੀਡੀਓ ਲਈ ਕਲਿੱਕ ਕਰੋ -: