ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਸਲੀਪਰ ਕੋਚ ਵਿਚ ਟ੍ਰੇਨ ਦਾ ਟਿਕਟ ਬੁੱਕ ਕਰਕੇ ਏਸੀ ਵਿਚ ਵੀ ਟ੍ਰੈਵਲ ਕਰ ਸਕਦੇ ਹੋ। ਸ਼ਾਇਦ ਤੁਹਾਨੂੰ ਇਹ ਗੱਲ ਸੁਣ ਕੇ ਹੈਰਾਨਗੀ ਹੋਵੇਗੀ ਪਰ ਅਜਿਹਾ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਰੇਲਵੇ ਦੀ ਅਜਿਹੀ ਕਿਹੜੀ ਸਕੀਮ ਹੈ ਜਿਸ ਵਿਚ ਤੁਸੀਂ ਸਲੀਪਰ ਦਾ ਟਿਕਟ ਲੈ ਕੇ ਏਸੀ ਵਿਚ ਸਫਰ ਕਰ ਸਕਦੇ ਹੋ।
ਰੇਲਵੇ ਦੀ ਇਸ ਸਹੂਲਤ ਨੂੰ ਆਟੋ ਅਪਗ੍ਰੇਡੇਸ਼ਨ ਸਕੀਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਰੇਲਵੇ ਨੇ ਫਿਲਹਾਲ ਆਪਣੇ ਫਾਇਦੇ ਲਈ ਇਸ ਸਕੀਮ ਨੂੰ ਬਣਾਇਆ ਸੀ।ਰੇਲਵੇ ਵਿਚ ਟ੍ਰੇਨ ਦੀ ਕੋਈ ਵੀ ਸੀਟ ਖਾਲੀ ਨਾ ਜਾਵੇ, ਇਸ ਨੂੰ ਦੇਖਦਿਆਂ ਇਹ ਸਹੂਲਤ ਸ਼ੁਰੂ ਕੀਤੀ ਗਈ ਸੀ।
ਟ੍ਰੇਨ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਏਸੀ ਫਸਟ ਕਲਾਸ ਤੇ ਏਸੀ ਸੈਕੰਡ ਕਲਾਸ ਵਿਚ ਸੀਟਾਂ ਕਈ ਵਾਰ ਖਾਲੀ ਰਹਿ ਜਾਂਦੀਆਂ ਹਨ ਤੇ ਇਨ੍ਹਾਂ ਬਰਥ ਦੇ ਖਾਲੀ ਰਹਿਣ ਨਾਲ ਰੇਲਵੇ ਨੂੰ ਕਾਫੀ ਨੁਕਸਾਨ ਹੁੰਦਾ ਹੈ। ਇਸੇ ਨੁਕਸਾਨ ਤੋਂ ਬਚਣ ਲਈ ਰੇਲਵੇ ਨੇ ਸੋਚ ਸਮਝ ਕੇ ਆਟੋ ਅਪਗ੍ਰੇਡ ਸਕੀਮ ਦੀ ਸ਼ੁਰੂਆਤ ਕੀਤੀ ਸੀ। ਇਸ ਵਿਚ ਅਪਰ ਕਲਾਸ ਵਿਚ ਕੋਈ ਵੀ ਬਰਥ ਖਾਲੀ ਰਹਿ ਜਾਂਦੀ ਹੈ ਤਾਂ ਉਸ ਕਲਾਸ ਦੇ ਹੇਠਾਂ ਵਾਲੇ ਯਾਤਰੀਆਂ ਦੇ ਟਿਕਟ ਨੂੰ ਅਪਗ੍ਰੇਡ ਕਰ ਦਿੱਤਾ ਜਾਂਦਾ ਹੈ।
ਰੇਲਵੇ ਵੱਲੋਂ ਟਿਕਟ ਬੁਕਿੰਗ ਸਮੇਂ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਆਪਣੇ ਟਿਕਟ ‘ਤੇ ਆਟੋ ਅਪਗ੍ਰੇਡ ਕਰਾਉਣਾ ਚਾਹੁੰਦੇ ਹਨ। ਜੇਕਰ ਹਾਂ ਦਾ ਆਪਸ਼ਨ ਸਿਲੈਕਟ ਕਰਦੇ ਹੋਤਾਂ ਤੁਹਾਡਾ ਟਿਕਟ ਅਪਗ੍ਰੇਡ ਹੋਵੇਗਾ…ਨਹੀਂ ਤਾਂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਕੋਈ ਵੀ ਬਦਲ ਸਿਲੈਕਟ ਨਹੀਂ ਕਰਦੇ ਤਾਂ ਇਸ ਨੂੰ ਹਾਂ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖਬਰ, ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਦਿੱਤਾ ਅਸਤੀਫ਼ਾ
ਮੰਨ ਲਓ ਇਕ ਟ੍ਰੇਨ ਦੇ ਫਸਟ ਏਸੀ ਵਿਚ 6 ਸੀਟਾਂ ਖਾਲੀ ਹਨ ਤੇ ਸੈਕੰਡ ਏਸੀ ਵਿਚ 3 ਸੀਟਾਂ ਖਾਲੀ ਹਨਤਾਂ ਸੈਕੰਡ ਏਸੀ ਦੇ ਕੁਝ ਯਾਤਰੀਆਂ ਦਾ ਟਿਕਟ ਅਪਗ੍ਰੇਡ ਕਰਕੇ ਉਨ੍ਹਾਂ ਨੂੰ ਫਸਟ ਏਸੀ ਵਿਚ ਪਾ ਦਿੱਤਾ ਜਾਵੇਗਾ ਤੇ ਸੈਕੰਡ ਏਸੀ ਵਿਚ ਥਰਡ ਏਸੀ ਦੇ ਯਾਤਰੀਆਂ ਨੂੰ ਅਪਗ੍ਰੇਡ ਕਰ ਦਿੱਤਾ ਜਾਵੇਗਾ। ਇਸ ਦੇ ਬਾਅਦ ਥਰਡ ਏਸੀ ਵਿਚ ਕੁਝ ਸੀਟਾਂ ਖਾਲੀ ਹੋ ਜਾਣਗੀਆਂ ਜਿਸ ਵਿਚ ਥਰਡ ਏਸੀ ਵਿਚ ਵੇਟਿੰਗ ਲਿਸਟ ਵਾਲੇ ਯਾਤਰੀਆਂ ਨੂੰ ਜਗ੍ਹਾ ਮਿਲ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: