ਅਮਰੀਕਾ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਦੀ ਮੌ.ਤ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਬੀਤੇ ਮਹੀਨੇ ਲਾਪਤਾ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਤ ਦੀ ਦੇਹ ਮਿਲੀ ਹੈ। ਮੁਹੰਮਦ ਅਬਦੁਲ ਅਰਫਾਤ ਦੇ ਦੇਹ ਅਮਰੀਕਾ ਦੇ ਕਲੀਵਲੈਂਡ ਤੋਂ ਬਰਾਮਦ ਹੋਈ ਹੈ। ਇੱਕ ਹਫ਼ਤੇ ਵਿੱਚ ਇਹ ਦੂਜੀ ਘਟਨਾ ਹੈ, ਜਦੋਂ ਕਿਸੇ ਭਾਰਤੀ ਵਿਦਿਆਰਥੀ ਦੀ ਅਮਰੀਕਾ ਵਿੱਚ ਮੌ.ਤ ਹੋਈ ਹੈ। ਮੁਹੰਮਦ ਅਬਦੁਲ ਅਰਫਾਤ ਭਾਰਤ ਦੇ ਹੈਦਰਾਬਾਦ ਦੇ ਨਚਾਰਮ ਦਾ ਵਾਸੀ ਸੀ ਤੇ ਉਹ ਬੀਤੇ ਸਾਲ ਮਈ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰਨ ਅਮਰੀਕਾ ਆਇਆ ਸੀ।
ਅਰਫਾਤ ਦੇ ਪਿਤਾ ਮੁਹੰਮਦ ਸਲੀਮ ਨੇ ਦੱਸਿਆ ਕਿ ਅਰਫਾਤ ਨਾਲ ਉਨ੍ਹਾਂ ਦੀ ਆਖਰੀ ਵਾਰ 7 ਮਾਰਚ ਨੂੰ ਗੱਲ ਹੋਈ ਸੀ। ਉਸਦੇ ਬਾਅਦ ਤੋਂ ਪਰਿਵਾਰ ਦੇ ਨਾਲ ਉਸਦਾ ਕੋਈ ਸੰਪਰਕ ਨਹੀਂ ਸੀ। ਉਸਦਾ ਮੋਬਾਈਲ ਫੋਨ ਵੀ ਬੰਦ ਸੀ। ਅਰਫਾਤ ਨਾਲ ਰਹਿ ਰਹੇ ਨੌਜਵਾਨ ਨੇ ਅਰਫਾਤ ਦੇ ਪਿਤਾ ਨੂੰ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਸੀ। 19 ਮਾਰਚ ਨੂੰ ਅਰਫਾਤ ਦੇ ਪਰਿਵਾਰ ਨੂੰ ਇੱਕ ਫੋਨ ਆਇਆ, ਜਿਸ ਵਿੱਚ ਕਿਹਾ ਗਿਆ ਕਿ ਅਰਫਾਤ ਨੂੰ ਅਗਵਾ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੇ ਉਸਨੂੰ ਛੱਡਣ ਦੇ ਬਦਲੇ 1200 ਅਮਰੀਕੀ ਡਾਲਰਾਂ ਦੀ ਮੰਗ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਫਿਰੌਤੀ ਨਾ ਦੇਣ ‘ਤੇ ਅਰਫਾਤ ਦੀ ਕਿਡਨੀ ਵੇਚਣ ਦੀ ਧ.ਮਕੀ ਦਿੱਤੀ ਸੀ । ਜਦੋਂ ਅਸੀਂ ਆਪਣੇ ਬੇਟੇ ਨਾਲ ਗੱਲ ਕਰਵਾਉਣ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਹੁਣ ਅਰਫਾਤ ਦੀ ਦੇਹ ਮਿਲਣ ਨਾਲ ਉਸਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।
ਇਹ ਵੀ ਪੜ੍ਹੋ: ਕਾਰ ਸੇਵਾ ਵਾਲੇ ਬਾਬਾ ਤਰਸੇਮ ਸਿੰਘ ਕਤ.ਲ ਕੇਸ ‘ਚ ਵੱਡਾ ਐਕਸ਼ਨ, ਪੁਲਿਸ ਵੱਲੋਂ ਮੁੱਖ ਦੋਸ਼ੀ ਦਾ ਐਨਕਾਊਂਟਰ
ਦੱਸ ਦੇਈਏ ਕਿ ਨਿਊਯਾਰਕ ਸਥਿਤ ਭਾਰਤੀ ਦੂਤਾਵਾਸ ਨੇ ਪੋਸਟ ਸਾਂਝੀ ਕਰ ਕੇ ਮੁਹੰਮਦ ਅਰਫਾਤ ਦੀ ਮੌ.ਤ ‘ਤੇ ਦੁੱਖ ਜਤਾਇਆ। ਦੂਤਾਵਾਸ ਨੇ ਲਿਖਿਆ ਕਿ ਇਹ ਜਾਣ ਕੇ ਦੁਖੀ ਹੈ ਕਿ ਮੁਹੰਮਦ ਅਬਦੁਲ ਅਰਾਫਾਤ, ਜਿਸ ਲਈ ਤਲਾਸ਼ੀ ਮੁਹਿੰਮ ਚੱਲ ਰਹੀ ਸੀ, ਦੀ ਦੇਹ ਕਲੀਵਲੈਂਡ, ਓਹੀਓ ਵਿੱਚ ਮਿਲੀ ਹੈ। ਅਰਫਾਤ ਦੇ ਪਰਿਵਾਰ ਪ੍ਰਤੀ ਹਮਦਰਦੀ। ਦੂਤਾਵਾਸ ਨੇ ਦੱਸਿਆ ਕਿ ਉਹ ਸਥਾਨਕ ਏਜੰਸੀਆਂ ਦੇ ਸੰਪਰਕ ਵਿਚ ਹੈ ਤਾਂ ਜੋ ਮੌ.ਤ ਦੀ ਜਾਂਚ ਕੀਤੀ ਜਾ ਸਕੇ। ਦੂਤਾਵਾਸ ਨੇ ਕਿਹਾ ਕਿ ਉਹ ਮ੍ਰਿ.ਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਹਰ ਸੰਭਵ ਮਦਦ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: